ਆਸਟ੍ਰੇਲੀਆ ‘ਚ ਭਿਆਨਕ ਅੱਗ ਦਾ ਕਹਿਰ, ਪੰਜਾਬੀ ਕਲਾਕਾਰਾਂ ਨੇ ਇਸ ਤਰ੍ਹਾਂ ਕੀਤੀ ਅਰਦਾਸ
ਦੱਖਣ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗੀ ਹੋਈ ਹੈ। ਭਿਆਨਕ ਅੱਗ ਦੇ ਕਾਰਨ ਲਗਪਗ 50 ਕਰੋੜ ਜਾਨਵਰਾਂ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਆਸਟ੍ਰੇਲੀਆ ਤੋਂ ਵਾਇਰਲ ਹੋ ਰਹੀਆਂ ਤਸਵੀਰਾਂ ਦੇਖਕੇ ਦੁਨੀਆ ਭਰ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ।
View this post on Instagram
WAHEGURU JI ??... sarbat da bhala ??
View this post on Instagram
ਹੋਰ ਵੇਖੋ:‘ਗੁੱਡ ਨਿਊਜ਼’ ਦੀ ਸਫਲਤਾ ਦੇ ਨਾਲ ਮਨਾ ਰਹੇ ਨੇ ਦਿਲਜੀਤ ਦੋਸਾਂਝ ਆਪਣਾ ਜਨਮਦਿਨ
ਜਿਸਦੇ ਚੱਲਦੇ ਪੰਜਾਬੀ ਕਲਾਕਾਰ ਵੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ। ਜਿਸਦੇ ਚੱਲਦੇ ਐਮੀ ਵਿਰਕ, ਬਿੰਨੂ ਢਿੱਲੋਂ, ਹਿਮਾਂਸ਼ੀ ਖੁਰਾਨਾ ਤੇ ਰੇਸ਼ਮ ਸਿੰਘ ਅਨਮੋਲ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਪਰਮਾਤਮਾ ਅੱਗੇ ਆਸਟ੍ਰੇਲੀਆ ਦੇ ਲਈ ਅਰਦਾਸ ਕਰ ਰਹੇ ਨੇ।
View this post on Instagram
ਯੂਨੀਵਰਸਿਟੀ ਆਫ ਸਿਡਨੀ ਦੇ ਇਕੋਲਾਜਿਸਟ ਮੁਤਾਬਿਕ ਹੁਣ ਤਕ 48 ਕਰੋੜ ਜਾਨਵਰਾਂ ਦੀ ਮੌਤ ਅੱਗ 'ਚ ਝੁਲਸਣ ਕਾਰਨ ਹੋਈ ਹੈ। ਇਨ੍ਹਾਂ 'ਚ ਦੁਧਾਰੂ ਪਸ਼ੂ, ਪੰਛੀ ਅਤੇ ਰੇਂਗਣ ਵਾਲੇ ਜੀਵ ਸ਼ਾਮਿਲ ਹਨ। ਇਹ ਅੱਗ ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਤਟੀ ਇਲਾਕਿਆਂ 'ਚ ਸਭ ਤੋਂ ਵੱਧ ਫੈਲੀ ਹੋਈ ਹੈ। ਦੱਸ ਦਈਏ ਵਧੇ ਤਾਪਮਾਨ ਤੇ ਗਰਮ ਹਵਾ ਕਾਰਨ ਫਾਇਰ ਬ੍ਰਿਗੇਡ ਟੀਮ ਨੂੰ ਅੱਗ ਬੁਝਾਉਣ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਤਾਪਮਾਨ 45 ਡਿਗਰੀ ਤਕ ਪਹੁੰਚ ਗਿਆ ਹੈ। ਪਰ ਅੱਜ ਆਸਟ੍ਰੇਲੀਆ ‘ਚ ਮੀਂਹ ਪੈਣ ਕਾਰਨ ਕੁਝ ਰਾਹਤ ਮਿਲੀ ਹੈ।
View this post on Instagram
View this post on Instagram