ਮੁੰਬਈ 'ਚ ਸ਼ੂਟਿੰਗ ਦੌਰਾਨ ਕੈਰੀ ਆਨ ਜੱਟਾ ਫ਼ਿਲਮ ਦੀ ਇਸ ਅਦਾਕਾਰਾ 'ਤੇ ਹੋਇਆ ਹਮਲਾ
ਅਦਾਕਾਰ ਅਤੇ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਤੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਨਾਮਵਰ ਅਦਾਕਾਰਾ ਮਾਹੀ ਗਿੱਲ ਦੇ ਨਾਲ ਕੁਝ ਲੋਕਾਂ ਵੱਲੋਂ ਮਾਰਕੁੱਟ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਖੁਦ ਨਿਰਦੇਸ਼ਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਇਹ ਹਮਲਾ ਮੁੰਬਈ ਦੇ ਕੋਲ ਠਾਣੇ ਦੇ ਘੋਡਬੰਦਰ ਰੋਡ ਇਲਾਕੇ 'ਚ ਇੱਕ ਫੈਕਟਰੀ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੋਇਆ ਹੈ। ਉਸ ਸਮੇਂ ਮਾਹੀ ਗਿੱਲ ਸਮੇਤ ਸਾਰਾ ਕਰਿਉ ਉੱਥੇ ਮੌਜੂਦ ਸੀ।
View this post on Instagram
V v sad ! Violence on sets of #fixer
ਫ਼ਿਕਸਰ ਨਾਮ ਦੀ ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਹਮਲਾ 19 ਜੂਨ ਸ਼ਾਮ ਨੂੰ ਤਕਰੀਬਨ 4.30 ਵਜੇ ਦੇ ਕਰੀਬ ਹੋਇਆ ਜਿਸ 'ਚ ਕਰਿਉ ਦੇ ਕਈ ਮੈਂਬਰ ਸ਼ੋਅ ਦੇ ਨਿਰਮਾਤਾ ਸਾਕੇਤ ਸਾਹਨੀ ਮੁਤਾਬਕ ਚਾਰ ਤੋਂ ਪੰਜ ਲੋਕ ਸ਼ੂਟ ਦੌਰਾਨ ਸੈੱਟ 'ਤੇ ਹਥਿਆਰਾਂ ਨਾਲ ਆਏ ਤੇ ਕਰਿਉ ਤੇ ਹਮਲਾ ਕਰ ਦਿੱਤਾ। ਮਾਹੀ ਗਿੱਲ ਦਾ ਕਹਿਣਾ ਹੈ ਕਿ ਉਹ ਭੱਜ ਕੇ ਆਪਣੀ ਕਾਰ 'ਚ ਜਾ ਬੈਠੇ ਤੇ ਆਪਣੀ ਜਾਨ ਬਚਾਈ।
ਹੋਰ ਵੇਖੋ : ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ
View this post on Instagram
ਸ਼ੋਅ ਦੇ ਨਿਰਮਾਤਾ ਨੇ ਪੁਲਿਸ 'ਤੇ ਵੀ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਵੀ ਉਹਨਾਂ ਹਮਲਾਵਰਾਂ ਨਾਲ ਮਿਲੀ ਹੋਈ ਹੈ ਤੇ ਇਸ ਹਮਲੇ 'ਚ ਪੁਲਿਸ ਦਾ ਵੀ ਬਰਾਬਰ ਹੱਥ ਹੈ। ਦੱਸਿਆ ਜਾ ਰਿਹਾ ਹੈ ਕਿ ਠਾਣੇ ਪੁਲਿਸ ਦੇ ਥਾਣੇ 'ਚ ਇਹ ਮਾਮਲਾ ਹੁਣ ਦਰਜ ਕਰਵਾ ਦਿੱਤਾ ਗਿਆ ਹੈ। ਮਾਹੀ ਗਿੱਲ ਦੀ ਗੱਲ ਕਰੀਏ ਤਾਂ ਦਬੰਗ ਵਰਗੀਆਂ ਬਾਲੀਵੁੱਡ ਫ਼ਿਲਮਾਂ ਦੇ ਨਾਲ ਨਾਲ ਕੈਰੀ ਆਨ ਜੱਟਾ, ਸ਼ਰੀਕ, ਆਤਿਸ਼ਬਾਜ਼ੀ ਇਸ਼ਕ ਵਰਗੀਆਂ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ।