ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' (Ashram 3) ਦੇ ਸੈੱਟ 'ਤੇ ਭੰਨਤੋੜ ਹੋਈ ਹੈ । ਖ਼ਬਰਾਂ ਮੁਤਾਬਿਕ ਭੋਪਾਲ 'ਚ ਬਜਰੰਗ ਦਲ ਦੇ ਲੋਕਾਂ ਨੇ 'ਆਸ਼ਰਮ 3' ਦੇ ਸੈੱਟ ਦੀ ਭੰਨਤੋੜ ਕੀਤੀ। ਬਜਰੰਗ ਦਲ (Bajrang Dal) ਦੇ ਲੋਕਾਂ ਨੇ ਪ੍ਰਕਾਸ਼ ਝਾਅ ਦੇ ਚਿਹਰੇ 'ਤੇ ਸਿਆਹੀ ਵੀ ਸੁੱਟੀ ਹੈ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਮੱਧ ਪ੍ਰਦੇਸ਼ ਵਿੱਚ ਸੀਰੀਜ਼ ਦੀ ਸ਼ੂਟਿੰਗ ਨਹੀਂ ਹੋਣ ਦੇਵੇਗਾ।
Pic Courtesy: Instagram
ਹੋਰ ਪੜ੍ਹੋ :
ਦਰਸ਼ਨ ਔਲਖ ਨੇ ਸ਼ਹੀਦ ਗੱਜਣ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚ ਕੇ ਕਰ ਦਿੱਤਾ ਵੱਡਾ ਐਲਾਨ
Pic Courtesy: Instagram
ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਸੈੱਟ 'ਤੇ ਪ੍ਰਕਾਸ਼ ਝਾਅ ਮੁਰਦਾਬਾਦ, ਬੌਬੀ ਦਿਓਲ (Bobby Deol) ਮੁਰਦਾਬਾਦ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ । ਬਜਰੰਗ ਦਲ ਦੇ ਭੋਪਾਲ ਨੇਤਾ ਸੁਸ਼ੀਲ ਸੁਡੇਲੇ ਨੇ ਕਿਹਾ ਕਿ ਸ਼ੋਅ ਦਾ ਨਾਂ 'ਆਸ਼ਰਮ' ਤੋਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸੂਬੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Activists of the Bajrang Dal allegedly went on the rampage during the ongoing shooting of Prakash Jha directed web series Ashram-3 in Bhopal, ransacking property, including vehicles and also assaulting crew members @ndtv @ndtvindia pic.twitter.com/VbQvGtxqOy
— Anurag Dwary (@Anurag_Dwary) October 24, 2021
ਉਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਫਿਲਮ ਉਦਯੋਗ ਦੇ ਲੋਕ ਮੱਧ ਪ੍ਰਦੇਸ਼ ਵਿੱਚ ਆ ਕੇ ਫ਼ਿਲਮਾਂ ਦੀ ਸ਼ੂਟਿੰਗ ਕਰਨ ਕਿਉਂਕਿ ਇਸ ਨਾਲ ਲੋਕਾਂ ਨੂੰ ਕੰਮ ਮਿਲਦਾ ਹੈ । ਪਰ ਇਸ ਜ਼ਮੀਨ ਦੀ ਵਰਤੋਂ ਹਿੰਦੂ ਸਮਾਜ ਨੂੰ ਜ਼ਲੀਲ ਕਰਨ ਲਈ ਨਹੀਂ ਹੋਣੀ ਚਾਹੀਦੀ । ਸੁਸ਼ੀਲ ਸੁਡੇਲੇ ਨੇ ਕਿਹਾ ਕਿ ਬਾਕੀ ਵੈੱਬ ਸੀਰੀਜ਼ ਵਿੱਚ ਇਹ ਦਿਖਾਇਆ ਗਿਆ ਸੀ ਕਿ 'ਆਸ਼ਰਮ' ਵਿੱਚ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ । ਕੀ ਇਸ ਤਰ੍ਹਾਂ ਹੁੰਦਾ ਹੈ? ਹਿੰਦੂਆਂ ਨੂੰ ਬਦਨਾਮ ਕਰਨਾ ਬੰਦ ਕਰੋ ।
#BajrangDal activists ransack set of 'Ashram-3' #webseries in #Bhopal for 'wrong portrayal' | Catch the day's latest news and updates: https://t.co/eeL4Be7iWe pic.twitter.com/kE7jo70jdm
— Economic Times (@EconomicTimes) October 25, 2021