ਪੰਜ ਤੱਤਾਂ ‘ਚ ਵਿਲੀਨ ਹੋਇਆ ਅਦਾਕਾਰ ਕਾਕਾ ਕੌਤਕੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿੱਤੀ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ
Shaminder
November 26th 2021 06:17 PM --
Updated:
November 26th 2021 06:18 PM
ਕਾਕਾ ਕੌਤਕੀ (Kaka Kautki) ਦਾ ਅੱਜ ਦਿਹਾਂਤ (Death) ਹੋ ਗਿਆ । ਪੰਜਾਬੀ ਇੰਡਸਟਰੀ ਦੇ ਇਸ ਮਹਾਨ ਅਦਾਕਾਰ ਦਾ ਦਿਹਾਂਤ ਦਿਲ ਦਾ ਦੌਰਾ (Heart Attack) ਪੈਣ ਕਾਰਨ ਹੋਇਆ । ਕਾਕਾ ਕੌਤਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਉਨ੍ਹਾਂ ਦੇ ਅੰਤਿਮ ਸਸਕਾਰ (cremation) ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ ਹੈ । ਕਾਕਾ ਕੌਤਕੀ ਦੇ ਦਿਹਾਂਤ ‘ਤੇ ਜਿੱਥੇ ਸੈਲੀਬ੍ਰੇਟੀਜ਼ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ । ਹਰ ਅੱਖ ਨਮ ਦਿਖਾਈ ਦਿੱਤੀ ।