ਜਾਣੋ ਕਿਉਂ ਖ਼ਾਸ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

By  Lajwinder kaur March 11th 2020 12:15 PM
ਜਾਣੋ ਕਿਉਂ ਖ਼ਾਸ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

ਟੀਵੀ ਜਗਤ ਦੇ ਅਦਾਕਾਰ ਆਸਿਮ ਰਿਆਜ਼ ਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਜਿਨ੍ਹਾਂ ਦੀ ਲਵ ਸਟੋਰੀ ਸੋਸ਼ਲ ਮੀਡੀਆ ‘ਤੇ ਖੂਬ ਸੁਰਖ਼ੀਆਂ ਬਟੋਰ ਰਹੀ ਹੈ । ਦੋਵੇਂ ਦੇ ਰਿਸ਼ਤੇ ਨੇ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਅਜਿਹੇ ‘ਚ ਦੋਵਾਂ ਦੀਆਂ ਇਕੱਠੇ ਨਜ਼ਰ ਆਉਣ ਵਾਲੀਆਂ ਫੋਟੋਆਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ।

 

View this post on Instagram

 

Tu kalli sohni hai ?Music video coming out soon with @iamhimanshikhurana Pic credit @nidhe_k @aliwarofficial

A post shared by Asim Riaz (@asimriaz77.official) on Mar 9, 2020 at 10:30am PDT

ਹੋਰ ਵੇਖੋ:ਦੀਪ ਸਿੱਧੂ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਨਾਲ ਆਏ ਨਜ਼ਰ, ਫੋਟੋ ਛਾਈ ਸ਼ੋਸ਼ਲ ਮੀਡੀਆ ‘ਤੇ

ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ‘ਚ ਦੋਵੇਂ ਇਕ ਦੂਜੇ ਦੇ ਪਿਆਰ ‘ਚ ਡੁੱਬੇ ਹੋਏ ਨਜ਼ਰ ਆ ਰਹੇ ਨੇ । ਹਿਮਾਂਸ਼ੀ ਨੇ ਕਾਲੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ ਤੇ ਉਧਰ ਆਸਿਮ ਨੇ ਵੀ ਹਿਮਾਂਸ਼ੀ ਦੇ ਨਾਲ ਮੈਚਿੰਗ ਕਰਦੀ ਹੋਏ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਹੈ । ਆਸਿਮ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਤੂੰ ਕੱਲੀ ਸੋਹਣੀ ਹੈ...ਮਿਊਜ਼ਿਕ ਵੀਡੀਓ ਆ ਰਹੀ ਹੈ ਬਹੁਤ ਜਲਦ ਹਿਮਾਂਸ਼ੀ ਖੁਰਾਣਾ ਦੇ ਨਾਲ’ ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਇਨ੍ਹਾਂ ਤਸਵੀਰਾਂ ਨੂੰ ਆ ਚੁੱਕੇ ਨੇ ਤੇ ਫੈਨਜ਼ ਕਮੈਂਟਸ ਰਾਹੀਂ ਇਸ ਜੋੜੀ ਦੀ ਖੂਬ ਤਾਰੀਫ਼ ਕਰ ਰਹੇ ਨੇ ।

 

View this post on Instagram

 

Meri Rani❤️ @iamhimanshikhurana

A post shared by Asim Riaz (@asimriaz77.official) on Feb 18, 2020 at 6:26am PST

ਦੱਸ ਦਈਏ ਦੋਵੇਂ ਲਵ ਬਰਡਸ ਇਕੱਠੇ ਨੇਹਾ ਕੱਕੜੇ ਦੇ ਨਵੇਂ ਆਉਣ ਵਾਲੇ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ । ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਦੋਵਾਂ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਨੇ ।

 

Related Post