ਆਸਿਮ ਰਿਆਜ਼ ਨੇ ਈਦ ਦੇ ਮੌਕੇ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ

ਆਸਿਮ ਰਿਆਜ਼ ਆਪਣੀ ਨਿੱਜੀ ਜ਼ਿੰਦਗੀ ਕਰਕੇ ਹਮੇਸ਼ਾ ਚਰਚਾ ਵਿੱਚ ਰਹੇ ਹਨ । ਇਸ ਸਭ ਦੇ ਚਲਦੇ ਆਸਿਮ ਰਿਆਜ਼ ਨੇ ਈਦ ਦੇ ਮੌਕੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ। ਆਸਿਮ ਨੇ ਇਸ ਈਦ 'ਤੇ ਆਪਣੇ ਫੈਨਸ ਨੂੰ ਆਪਣੇ ਨਵੇਂ ਟੈਲੇਂਟ ਤੋਂ ਰੁਬਰੂ ਕਰਵਾਇਆ ਹੈ। ਆਸਿਮ ਨੇ ਆਪਣਾ ਪਹਿਲਾ ਰੈਪ ਸੌਂਗ ਬੈਕ ਨੂੰ ਸਟਾਰਟ ਰਿਲੀਜ਼ ਕਰ ਦਿੱਤਾ ਹੈ।
Pic Courtesy: Instagram
ਹੋਰ ਪੜ੍ਹੋ :
ਸਿੱਧੂ ਮੂਸੇਵਾਲਾ ਨੇ ਮਾਂ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ
Pic Courtesy: Instagram
ਆਸਿਮ ਰਿਆਜ਼ ਦਾ ਇਹ ਰੈਪ ਸੌਂਗ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਉਸ ਦੇ ਪ੍ਰਸ਼ੰਸਕ ਇਸ ਗਾਣੇ ਨੂੰ ਕਾਫੀ ਪਸੰਦ ਕਰ ਰਹੇ ਹਨ । ਇਸ ਗਾਣੇ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਆਸਿਮ ਨੇ ਆਪਣੇ ਅਪਣੇ ਪ੍ਰਸ਼ੰਸਕਾਂ ਨੂੰ ਆਪਣੇ ਸੰਘਰਸ਼ ਦੀ ਕਹਾਣੀ ਤੋਂ ਰੁਬਰੂ ਕਰਵਾਇਆ ਹੈ ।
Pic Courtesy: Instagram
ਖਾਸ ਗੱਲ ਇਹ ਹੈ ਕੀ ਰੈਪ ਸੌਂਗ ਆਸਿਮ ਰਿਆਜ਼ ਨੇ ਹੀ ਲਿਖਿਆ ਅਤੇ ਗਾਇਆ ਵੀ ਉਨ੍ਹਾਂ ਨੇ ਖੁਦ ਹੈ ।ਇਸ ਗਾਣੇ ਨੂੰ ਕੁਝ ਹੀ ਘੰਟਿਆਂ ਵਿੱਚ 23 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।ਇਸ ਤੋਂ ਪਹਿਲਾਂ ਵੀ ਆਸਿਮ ਬਹੁਤ ਸਾਰੇ ਵੀਡੀਓਜ਼ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਚੁੱਕੀ ਹੈ ।
View this post on Instagram