ਖੇਤੀ ਬਿੱਲਾਂ ਦੇ ਵਿਰੋਧ ‘ਚ 30 ਸਤੰਬਰ ਨੂੰ ਕਲਾਕਾਰ ਦੇਣਗੇ ਧਰਨਾ, ਅੰਮ੍ਰਿਤ ਮਾਨ ਨੇ ਵੱਡੀ ਗਿਣਤੀ ‘ਚ ਪਹੁੰਚਣ ਦੀ ਕੀਤੀ ਅਪੀਲ
Shaminder
September 29th 2020 10:42 AM --
Updated:
September 29th 2020 11:00 AM
ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਪੂਰੇ ਪੰਜਾਬ ‘ਚ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲ ਰਿਹਾ ਹੈ । ਜਿੱਥੇ ਬੀਤੇ ਦਿਨ ਕਿਸਾਨਾਂ ਵੱਲੋਂ ਬਟਾਲੇ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਰੋਸ ਪ੍ਰਦਰਸ਼ਨ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਸ਼ਾਮਿਲ ਹੋਏ । ਜਿਸ ‘ਚ ਰੇਸ਼ਮ ਸਿੰਘ ਅਨਮੋਲ, ਅਫਸਾਨਾ ਖ਼ਾਨ, ਯੋਗਰਾਜ ਸਿੰਘ, ਰੁਪਿੰਦਰ ਹਾਂਡਾ ਸਣੇ ਕਈ ਕਲਾਕਾਰ ਵੀ ਸ਼ਾਮਿਲ ਹੋਏ ।