Madeline Rector ਨਾਂਅ ਦੀ ਇਸ ਕਲਾਕਾਰ ਦੀ ਵੀਡੀਓ ਹੋ ਰਹੀ ਹੈ ਖੂਬ ਵਾਇਰਲ

By  Rupinder Kaler March 17th 2021 02:48 PM

ਇੰਟਰਨੈੱਟ ਬਹੁਤ ਹੀ ਕਮਾਲ ਦੀ ਥਾਂ ਹੈ ਜਿੱਥੇ ਹਰ ਦਿਨ ਕੁਝ ਨਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ । ਕੁਝ ਵਧੀਆ ਕਲਾਕਾਰ ਆਪਣੀ ਕਲਾਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੰਟਰਨੈੱਟ ਦਾ ਸਹਾਰਾ ਲੈਂਦੇ ਹਨ । ਏਨੀਂ ਦਿਨੀਂ Madeline Rector  ਨਾਂਅ ਦੀ ਇੱਕ ਕਲਾਕਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । Madeline Rector ਦੀ ਇਸ ਕਲਾਕਾਰੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ।

image from Madeline Rector's instagram

ਹੋਰ ਪੜ੍ਹੋ :

ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੇ ਪਤੀ ਯੁਵਰਾਜ ਹੰਸ ਨਾਲ ਇਸ ਤਾਂ ਮਨਾਇਆ ਆਪਣਾ ਜਨਮ ਦਿਨ

image from Madeline Rector's instagram

ਕਿਉਂਕਿ ਉਹ ਪੇਂਟਿੰਗ ਬਨਾਉਣ ਲਈ ਰੰਗਾਂ ਦੀ ਵਰਤੋ ਨਹੀਂ ਕਰਦੀ ਬਲਕਿ ਪੁਰਾਣੇ ਮੈਗਜੀਨ ਦੀ ਵਰਤਂੋ ਕਰਦੀ ਹੈ ।  Madeline Rector  ਪੰਚਿੰਗ ਮਸ਼ੀਨ ਨਾਲ ਮੈਗਜੀਨ ਦੇ ਟੁੱਕੜੇ ਕੱਟਦੀ ਹੈ ਤੇ ਉਸ ਨਾਲ ਬਹੁਤ ਹੀ ਸੋਹਣੀਆਂ ਕਲਾਕਿਰਤਾਂ ਬਣਾਉਂਦੀ ਹੈ । ਇਹ ਕਲਾਕਿਰਤਾਂ ਕਿਸ ਤਰ੍ਹਾਂ ਬਣਾਈਆਂ ਗਈਆਂ ਹਨ ਇਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ ।

image from Madeline Rector's instagram

ਸਿਰਫ 30 ਸੈਕੇਂਡ ਦੀ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਹ ਕਲਾਕਾਰ ਮੈਗਜੀਨ ਦੀਆਂ ਵੱਖ ਵੱਖ ਕਤਰਾਂ ਨੂੰ ਇੱਕਠਾ ਕਰਦੇ ਹਨ ਤੇ ਉਸ ਨਾਲ ਖੂਬਸੁਰਤ ਪੇਂਟਿੰਗ ਬਨਾਉਂਦੇ ਹਨ ।

 

View this post on Instagram

 

A post shared by Madeline Rector (@madelinerector)

ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ । ਹੁਣ ਤੱਕ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ।

 

View this post on Instagram

 

A post shared by Madeline Rector (@madelinerector)

Related Post