ਕਲਾਕਾਰ ਇਕਬਾਲ ਨੇ ਬਣਾਇਆ ਸਿੱਧੂ ਮੂਸੇਵਾਲਾ ਦਾ ਬੁੱਤ, ਵੇਖ ਕੇ ਭਾਨਾ ਭਗੌੜਾ ਹੋਏ ਭਾਵੁਕ, ਵੇਖੋ ਵੀਡੀਓ

By  Shaminder July 8th 2022 11:37 AM

ਭਾਨਾ ਭਗੋੜਾ (Bhana bhagudha) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸਿੱਧੂ ਮੂਸੇਵਾਲਾ ਦੇ ਬਣਾਏ ਗਏ ਬੁੱਤ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਕਲਾਕਾਰ ਇਕਬਾਲ ਸਿੰਘ ਦੇ ਵੱਲੋਂ ਸਿੱਧੂ ਮੂਸੇਵਾਲਾ (Sidhu Moose Wala) ਦਾ ਇਹ ਬੁੱਤ ਬਣਾਇਆ ਗਿਆ ਹੈ । ਇਸ ਦੇ ਨਾਲ ਹੀ ਭਾਨਾ ਭਗੋੜਾ ਨੇ ਇੱਕ ਹੋਰ 5911ਬਨਾਉਣ ਦੀ ਅਪੀਲ ਵੀ ਇਸ ਕਲਾਕਾਰ ਨੂੰ ਕੀਤੀ ਹੈ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਮਹਾਰਾਸ਼ਟਰ ‘ਚ ਫ਼ਿਲਮ ਨਿਰਮਾਤਾ ਸੰਦੀਪ ਸਿੰਘ ਨੂੰ ਮਿਲੀ ਸਿੱਧੂ ਮੂਸੇਵਾਲਾ ਵਾਂਗ ਕਤਲ ਕਰਨ ਦੀ ਧਮਕੀ

ਇਹ ਬੁੱਤ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚਾਇਆ ਜਾਵੇਗਾ ।ਇਸ ਕਲਾਕਾਰ ਨੇ ਹੁਬਹੂ ਇਸ ਬੁੱਤ ‘ਚ ਸਿੱਧੂ ਮੂਸੇਵਾਲਾ ਨੂੰ ਉਤਾਰ ਦਿੱਤਾ ਹੈ ।ਇਸ ਕਲਾਕਾਰ ਦਾ ਕਹਿਣਾ ਹੈ ਕਿ ਇਸ ਬੁੱਤ ਨੂੰ ਬਣਾਉਂਦੇ ਸਮੇਂ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ਨੂੰ ਕਰ ਦਿੱਤਾ ਗਿਆ ਸੀ ।

sidhu Moose wala image From instagram

ਹੋਰ ਪੜ੍ਹੋ : ਮਹਾਰਾਸ਼ਟਰ ‘ਚ ਫ਼ਿਲਮ ਨਿਰਮਾਤਾ ਸੰਦੀਪ ਸਿੰਘ ਨੂੰ ਮਿਲੀ ਸਿੱਧੂ ਮੂਸੇਵਾਲਾ ਵਾਂਗ ਕਤਲ ਕਰਨ ਦੀ ਧਮਕੀ

ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਸੀ । ਸਿੱਧੂ ਮੂਸੇਵਾਲਾ ਇੱਕ ਅਜਿਹਾ ਕਲਾਕਾਰ ਸੀ ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਪੂਰੀ ਦੁਨੀਆ ‘ਚ ਆਪਣੀ ਗਾਇਕੀ ਦੇ ਨਾਲ ਖ਼ਾਸ ਜਗ੍ਹਾ ਬਣਾ ਲਈ ਸੀ । ਹਾਲ ਹੀ ‘ਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਗੀਤ ਐਸਵਾਈਐੱਲ ਰਿਲੀਜ਼ ਕੀਤਾ ਗਿਆ ਹੈ । ਜਿਸ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ ।

sidhu Moose wala image From instagram

ਸਿੱਧੂ ਮੂਸੇਵਾਲਾ ਆਪਣੇ ਗੀਤ ਖੁਦ ਹੀ ਲਿਖਦਾ ਸੀ ਅਤੇ ਅਕਸਰ ਉਸ ਦੇ ਗੀਤਾਂ ‘ਚ ਸਚਾਈ ਨਜ਼ਰ ਆਉਂਦੀ ਸੀ । ਉਹ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਇਨ੍ਹਾਂ ਗੀਤਾਂ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾਉਂਦਾ ਸੀ । ਪਰ ਕੁਝ ਲੋਕਾਂ ਨੂੰ ਉਸ ਦੀ ਚੜਤ ਅੱਖਾਂ ‘ਚ ਰੜਕਣ ਲੱਗ ਪਈ ਸੀ । ਜਿਸ ਤੋਂ ਬਾਅਦ ਉਸ ਦਾ ਕਤਲ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ‘।

 

View this post on Instagram

 

A post shared by Bhana Bhagauada (@mintumaan44)

Related Post