ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਨੇ ਸਾਂਝੀਆਂ ਕੀਤੀਆਂ ਆਪਣੀ ਇੰਗੇਜਮੈਂਟ ਦੀਆਂ ਤਸਵੀਰਾਂ

ਕਪੂਰ ਖ਼ਾਨਦਾਨ ਦਾ ਇੱਕ ਹੋਰ ਹੈਂਡਸਮ ਨੌਜਵਾਨ ਵਿਆਹ ਕਰਵਾਉਣ ਜਾ ਰਿਹਾ ਹੈ। ਜੀ ਹਾਂ ਕਪੂਰ ਪਰਿਵਾਰ ‘ਚ ਬਹੁਤ ਜਲਦ ਸ਼ਹਿਨਾਈ ਗੂੰਜਣ ਵਾਲੀ ਹੈ। ਕਰੀਨਾ ਕਪੂਰ ਤੇ ਕ੍ਰਿਸ਼ਮਾ ਕਪੂਰ ਦੇ ਕਜ਼ਿਨ ਭਰਾ ਅਰਮਾਨ ਜੈਨ ਜਿਨ੍ਹਾਂ ਨੇ ਹਾਲ ਹੀ ‘ਚ ਕੁੜਮਾਈ ਕਰਵਾ ਲਈ ਹੈ।
View this post on Instagram
ਹੋਰ ਵੇਖੋ:ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Where Baby Where’ ਦਾ ਫਰਸਟ ਲੁੱਕ
ਬਾਲੀਵੁੱਡ ਅਦਾਕਾਰ ਅਰਮਾਨ ਜੈਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਇੰਗਜਮੈਂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ‘ਚ ਉਹ ਆਪਣੀ ਮੰਗੇਤਰ ਅਨੀਸਾ ਮਲਹੋਤਰਾ ਦੇ ਨਾਲ ਨਜ਼ਰ ਆ ਰਹੇ ਨੇ। ਦੱਸ ਦਈਏ ਅਨੀਸਾ ਤੇ ਅਰਮਾਨ ਨੇ ਕਈ ਸਮੇਂ ਤੱਕ ਇੱਕ-ਦੂਜੇ ਨੂੰ ਡੇਅ ਕੀਤਾ ਤੇ ਦੋਵੇਂ ਹੁਣ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾਂ ਅਰਮਾਨ ਦੀ ਰੋਕਾ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ। ਜਿਸ 'ਚ ਵੱਡੀ ਗਿਣਤੀ 'ਚ ਹਿੰਦੀ ਫ਼ਿਲਮੀ ਜਗਤ ਦੀਆਂ ਹਸਤੀਆਂ ਪਹੁੰਚੀਆਂ ਸਨ।
View this post on Instagram
ਇਸ ਤੋਂ ਇਲਾਵਾ ਕ੍ਰਿਸ਼ਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਰਮਾਨ ਜੈਨ ਤੇ ਅਨੀਸਾ ਮਲੋਹਤਰਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਨੀਸਾ ਨੂੰ ਪਰਿਵਾਰ ਚ ਸ਼ਾਮਿਲ ਹੋਣ ਲਈ ਵੈਲਕਮ ਮੈਸੇਜ ਵੀ ਪਾਇਆ ਹੈ। ਇਸ ਤਸਵੀਰ ‘ਚ ਕਰੀਨਾ ਕਪੂਰ ਖ਼ਾਨ ਆਪਣੇ ਪਤੀ ਸੈਫ ਅਲੀ ਖ਼ਾਨ ਨਾਲ ਨਜ਼ਰ ਆ ਰਹੇ ਹਨ। ਕਰੀਨਾ ਕਪੂਰ ਖ਼ਾਨ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਗੁੱਡ ਨਿਊਜ਼ ਦੀ ਪ੍ਰਮੋਸ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੋਏ ਹਨ। ਇਸ ਫ਼ਿਲਮ ‘ਚ ਕਰੀਨਾ ਕਪੂਰ ਖ਼ਾਨ, ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।