ਕੁਲਵਿੰਦਰ ਢਿੱਲੋਂ (Kulwinder Dhillon) ਦਾ ਬੇਟਾ ਅਰਮਾਨ ਢਿੱਲੋਂ (Armaan Dhillon ) ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ । ਅਰਮਾਨ ਢਿੱਲੋਂ ਆਪਣੇ ਨਵੇਂ ਅਤੇ ਪਹਿਲੇ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਚੁੱਕੇ ਹਨ । ‘ਬੂ ਭਾਬੀਏ’ (BOO BHABHIYE) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ‘ਚ ਅਰਮਾਨ ਢਿੱਲੋਂ ਦੇ ਨਾਲ-ਨਾਲ ਹੋਰ ਕਈ ਗਾਇਕ ਜਿਸ ‘ਚ ਬਸੰਤ ਕੌਰ, ਜਸ਼ਨ ਇੰਦਰ, ਜੱਸੀ ਧਾਲੀਵਾਲ, ਚੇਤ ਸਿੰਘ, ਅਮਨਿੰਦਰ ਬੁੱਗਾ ਸਣੇ ਹੋਰ ਵੀ ਕਈ ਗਾਇਕ ਹਨ । ਇਸ ਗੀਤ ਨੂੰ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ ।
image From Armaan Dhillon Song
ਹੋਰ ਪੜ੍ਹੋ : ਸੋਨੀ ਮਾਨ ‘ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ ਲੱਖਾ ਸਿਧਾਣਾ ਸਣੇ ਪੰਜ ਜਣਿਆਂ ‘ਤੇ ਕੀਤਾ ਮਾਮਲਾ ਦਰਜ
ਜਿਸ ‘ਚ ਇੱਕ ਕੁੜੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਉਸ ਦੇ ਪਿੱਛੇ ਪਿਆ ਹੋਇਆ ਹੈ ਅਤੇ ਉਸ ਨੂੰ ਫਾਲੋ ਕਰਦਾ ਹੈ ਅਤੇ ਉਸ ਦਾ ਨਾਂਅ ਪੁੱਛਦਾ ਹੈ । ਦੱਸ ਦਈਏ ਕਿ ਕੁਲਵਿੰਦਰ ਢਿੱਲੋਂ ਜੋ ਕਿ ਆਪਣੇ ਸਮੇਂ ‘ਚ ਮਸ਼ਹੂਰ ਗਾਇਕ ਰਹੇ ਹਨ ਅਤੇ ਅਰਮਾਨ ਢਿੱਲੋਂ ਉਨ੍ਹਾਂ ਦੇ ਹੀ ਬੇਟੇ ਹਨ । 90 ਦੇ ਦਹਾਕੇ ‘ਚ ਇਸ ਮਹਾਨ ਫਨਕਾਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।
image From Armaan Dhillon song
19 ਮਾਰਚ 2006 ਦਾ ਉਹ ਕਾਲਾ ਦਿਨ ਸੀ ਜਦੋਂ ਹਰ ਇਕ ਪੰਜਾਬੀ ਸਰੋਤੇ ਦੀਆਂ ਅੱਖਾਂ ਨਮ ਹੋ ਗੀਆਂ ਸਨ, ਜਦੋਂ ਇਕ ਸੜਕ ਦੁਰਘਟਨਾ ਵਿੱਚ ਕੁਲਵਿੰਦਰ ਢਿੱਲੋਂ ਭਰੀ ਜਵਾਨੀ ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਸੀ ਅਤੇ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, ਬੇਟੇ ਅਰਮਾਨ ਢਿੱਲੋਂ ਤੇ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਸਨ।
ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ ‘ਗਰੀਬਾਂ ਨੇ ਕੀ ਪਿਆਰ ਕਰਨਾ’ ਐਲਬਮ ਨਾਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਈ ਹਿੱਟ ਗੀਤ ਜਿਵੇਂ ਕਚਹਿਰੀਆਂ ਵਿੱਚ ਮੇਲੇ ਲੱਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ, ਗਲਾਸੀ ਖੜਕੇ, ਕਿਨਾਂ ਦੀ ਕੁੜੀ ਆ ਭਾਬੀ ਆਦਿ। ਉਨ੍ਹਾਂ ਵੱਲੋਂ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨਾਂ ਉੱਤੇ ਚੜ੍ਹੇ ਹੋਏ ਹਨ।