ਜਦੋਂ ਅਰਮਾਨ ਬੇਦਿਲ ਘਿਰੇ ਫੀਮੇਲ ਪ੍ਰਸ਼ੰਸ਼ਕਾਂ ‘ਚ ਤਾਂ ਗਾਣਾ ਪੈ ਗਿਆ ‘ਮੈਂ ਵਿਚਾਰਾ’ ਗੀਤ, ਦੇਖੋ ਵੀਡੀਓ
Lajwinder kaur
April 12th 2019 01:45 PM
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਅਰਮਾਨ ਬੇਦਿਲ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਅਰਮਾਨ ਬੇਦਿਲ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਉਹ ਫੀਮੇਲ ਫੈਨਜ਼ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਉਹ ਆਪਣਾ ਮਸ਼ਹੂਰ ਗੀਤ ‘ਮੈਂ ਵਿਚਾਰਾ ਕਿਸਮਤ ਹਾਰਾ’ ਗਾ ਰਹੇ ਹਨ। ਉਨ੍ਹਾਂ ਦੀਆਂ ਫੀਮੇਲ ਪ੍ਰਸ਼ੰਸ਼ਕਾਂ ਆਪਣੇ ਹਰਮਨ ਪਿਆਰੇ ਕਲਾਕਾਰ ਨੂੰ ਦੇਖਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।