ਪਿਆਰ ਦੀਆਂ ਤਰਜ਼ਾਂ ਨੂੰ ਛੇੜਦਾ ਅਰਮਾਨ ਬੇਦਿਲ ਦੇ ਨਵੇਂ ਗੀਤ ‘ਲਵ ਯੂ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
Lajwinder kaur
August 22nd 2019 12:33 PM
ਪਿਆਰ ਦੇ ਰੰਗਾਂ ਨਾਲ ਭਰਿਆ ਅਰਮਾਨ ਬੇਦਿਲ ਦਾ ਨਵਾਂ ਗੀਤ ‘ਲਵ ਯੂ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ਨੂੰ ਅਰਮਾਨ ਬੇਦਿਲ ਨੇ ਆਪਣੀ ਪਿਆਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਇਸ ਗਾਣੇ ਦੇ ਬੋਲ ਬੱਚਨ ਬੇਦਿਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਨੇ ਦਿੱਤਾ ਹੈ। ਬੀ ਟੂਗੇਦਰਸ ਵੱਲੋਂ ਵੀਡੀਓ ਨੂੰ ਬਹੁਤ ਹੀ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ‘ਚ ਵੀ ਅਦਾਕਾਰੀ ਖੁਦ ਅਰਮਾਨ ਬੇਦਿਲ ਨੇ ਕੀਤੀ ਹੈ। ਇਸ ਗਾਣੇ ਨੂੰ ਸਪੀਡ ਰਿਕਾਡਸ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਰਮਾਨ ਬੇਦਿਲ ਇਸ ਤੋਂ ਪਹਿਲਾਂ ਵੀ ਕਈ ਰੋਮਾਂਟਿਕ ਤੇ ਸੈਡ ਗੀਤ ਜਿਵੇਂ ਜੱਟ ਜਾਨ ਵਾਰਦਾ, ਲਾਵਾਂ, ਵੂਫਰ, ਅਧੂਰਾ ਪਿਆਰ, ਚੁੰਨੀ, ਰੋਂਦਾ ਰੋਂਦਾ ਵਰਗੇ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।