ਅਰਿਜੀਤ ਸਿੰਘ ਦੀ ਅਵਾਜ਼, ਜਾਨੀ ਦੇ ਬੋਲ ਤੇ ਬੀ ਪਰਾਕ ਦੇ ਮਿਊਜ਼ਿਕ 'ਚ ਵਿੱਕੀ ਕੌਸ਼ਲ, ਨੋਰਾ ਫਤੇਹੀ ਦਾ ਗੀਤ ਜਲਦ ਹੋਵੇਗਾ ਰਿਲੀਜ਼
ਜਾਨੀ, ਬੀ ਪਰਾਕ ਅਤੇ ਅਰਵਿੰਦਰ ਖਹਿਰਾ ਪੰਜਾਬੀ ਇੰਡਸਟਰੀ ਦੀ ਇਸ ਤਿੱਕੜੀ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ। ਹੁਣ ਇਹ ਤਿੱਕੜੀ ਬਾਲੀਵੁੱਡ 'ਚ ਆਪਣੀ ਕਲਾ ਦਾ ਰੰਗ ਬਿਖੇਰਨ ਜਾ ਰਹੀ ਹੈ। ਅਰਿਜੀਤ ਸਿੰਘ ਦੀ ਅਵਾਜ਼ 'ਚ ਗੀਤ 'ਪਛਤਾਓਗੇ' ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਗੀਤ 'ਚ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਅਤੇ ਨੋਰਾ ਫਤੇਹੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਗੀਤ ਦੇ ਬੋਲ ਜਾਨੀ ਦੇ ਹਨ, ਮਿਊਜ਼ਿਕ ਬੀ ਪਰਾਕ ਦਾ ਹੈ ਅਤੇ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।
View this post on Instagram
ਹੋਰ ਵੇਖੋ : ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ
ਇਹ ਗੀਤ ਪਿਆਰ, ਪਿਆਰ 'ਚ ਟੁੱਟਦੇ ਦਿਲ ਅਤੇ ਧੋਖੇ ਨੂੰ ਬਿਆਨ ਕਰਦਾ ਨਜ਼ਰ ਆਵੇਗਾ। ਬੀ ਪਰਾਕ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ 'ਚ ਤੇਰੀ ਮਿੱਟੀ ਗੀਤ ਅਤੇ 15 ਅਗਸਤ ਨੂੰ ਰਿਲੀਜ਼ ਹੋਈ ਫ਼ਿਲਮ ਬਾਟਲਾ ਹਾਊਸ ਦੇ ਗੀਤ ਸਾਕੀ ਸਾਕੀ 'ਚ ਆਪਣੀ ਅਵਾਜ਼ ਦੇ ਚੁੱਕੇ ਹਨ। ਹੁਣ ਪੰਜਾਬੀ ਗੀਤਾਂ ਦੀ ਹਿੱਟ ਤਿੱਕੜੀ ਦੇਖਣਾ ਹੋਵੇਗਾ ਬਾਲੀਵੁੱਡ 'ਚ ਕਿਹੋ ਜਿਹਾ ਧਮਾਕਾ ਕਰਦੀ ਹੈ।