ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋ ਗਿਆ ਵਿਆਹ ! ਲਾੜੇ ਲਾੜੀ ਦੀ ਡਰੈੱਸ ‘ਚ ਤਸਵੀਰ ਵਾਇਰਲ
Shaminder
May 13th 2022 11:14 AM --
Updated:
May 13th 2022 11:17 AM
ਤੇਜਸਵੀ ਪ੍ਰਕਾਸ਼ (Tejasswi Prakash) ਅਤੇ ਕਰਣ ਕੁੰਦਰਾ (Karan Kundra) ਏਨੀਂ ਦਿਨੀਂ ਖੂਬ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਦੋਵਾਂ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਹਾਲਾਂਕਿ ਇਹ ਤਸਵੀਰ ਕਾਫੀ ਪੁਰਾਣੀ ਹੈ, ਪਰ ਇਸ ਨੂੰ ਵੇਖ ਕੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਵਿਆਹ ਹੋ ਗਿਆ ਹੈ । ਕਿਉਂਕਿ ਤੇਜਸਵੀ ਪ੍ਰਕਾਸ਼ ਲਾੜੀ ਦੀ ਡਰੈੱਸ ਅਤੇ ਕਰਣ ਕੁੰਦਰਾ ਲਾੜੇ ਦੀ ਡਰੈੱਸ ‘ਚ ਸੱਜੇ ਹੋਏ ਦਿਖਾਈ ਦੇ ਰਹੇ ਹਨ ।