ਮੁਟਿਆਰਾਂ ਦੀਆਂ ਦਲੇਰੀਆਂ ਤੇ ਅਣਖਾਂ ਨਾਲ ਭਰਿਆ ‘ਅੜਬ ਮੁਟਿਆਰਾਂ’ ਦਾ ਟਾਈਟਲ ਟਰੈਕ ‘ਸਿੰਗਾ’ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਸੋਨਮ ਬਾਜਵਾ, ਨਿੰਜਾ, ਅਜੇ ਸਰਕਾਰੀਆ ਤੇ ਮਹਿਰੀਨ ਪੀਰਜ਼ਾਦਾ ਸਟਾਰਰ ਫ਼ਿਲਮ ‘ਅੜਬ ਮੁਟਿਆਰਾਂ’ ਦਾ ਦਰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਟਰੇਲਰ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਿਹਾ ਹੈ। ਜਿਸਦੇ ਚੱਲਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਵਾਰ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਨੂੰ ਸਿੰਗਾ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਹੈ। ‘ਅੜਬ ਮੁਟਿਆਰਾਂ’ ਗੀਤ ਨੂੰ ਸਿੰਗਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਮੁਟਿਆਰਾਂ ਦੀਆਂ ਦਲੇਰੀਆਂ ਤੇ ਅਣਖਾਂ ਨੂੰ ਸਿੰਗਾ ਨੇ ਆਪਣੀ ਕਲਮ ਦੇ ਰਾਹੀ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਦੇਸੀ ਕਰਿਊ ਵਾਲਿਆਂ ਨੇ ਆਪਣੇ ਮਿਊਜ਼ਿਕ ਦੇ ਨਾਲ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਨੇ। ਜੇ ਗੱਲ ਕਰੀਏ ਗਾਣੇ ਦੀ ਵੀਡੀਓ ਦੀ ਤਾਂ ਉਸ ‘ਚ ਪੰਜਾਬੀਆਂ ਕੁੜੀਆਂ ਨੂੰ ਪੇਸ਼ ਕੀਤਾ ਗਿਆ ਹੈ, ਜਿਸ ‘ਚ ਵਕੀਲ, ਡਾਕਟਰ, ਢੋਲ ਵਜਾਉਣ ਵਾਲੀ, ਗਿੱਧਾਂ ਪਾਉਣ ਵਾਲੀਆਂ, ਖਿਡਾਰਣਾਂ ਤੋਂ ਇਲਾਵਾ ਐਸਿਡ ਪੀੜਤਾ ਨੂੰ ਵੀ ਦਿਖਾਇਆ ਗਿਆ ਹੈ। ਗਾਣੇ ‘ਚ ਮੁਟਿਆਰਾਂ ਦੇ ਹਿੰਮਤ ਨਾਲ ਜ਼ਿੰਦਗੀ ਜਿਉਣ ਦੇ ਜਜ਼ਬੇ ਨੂੰ ਪੇਸ਼ ਕੀਤਾ ਗਿਆ ਹੈ।
ਹੋਰ ਵੇਖੋ:ਨਵੇਂ ਗੀਤ ‘MUSCLE CAR’ ‘ਚ ਰਾਜ ਰਣਜੋਧ ਦੀ ਆਵਾਜ਼ ਤੇ ਬਿੱਗ ਬਰਡ ਦਾ ਮਿਊਜ਼ਿਕ ਪਾ ਰਿਹਾ ਹੈ ਧੱਕ, ਦੇਖੋ ਵੀਡੀਓ
ਇਸ ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਮਾਨਵ ਸ਼ਾਹ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ 18 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ।