ਪਿਆਰ ਦੇ ਰੰਗਾਂ ਨਾਲ ਭਰਿਆ ਫ਼ਿਲਮ ‘ਅੜਬ ਮੁਟਿਆਰਾਂ’ ਦਾ ਨਵਾਂ ਗੀਤ ‘ਛੱਲਾ’ ਗੁਰ ਸਿੱਧੂ ਤੇ ਹਾਰਪੀ ਗਿੱਲ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਆਉਣ ਵਾਲੀ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਜਿਸਦਾ ਇੱਕ ਹੋਰ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਜੀ ਹਾਂ ਪਿਆਰ ਦੇ ਰੰਗਾਂ ਨਾਲ ਭਰਿਆ ਰੋਮਾਂਟਿਕ ਗੀਤ ਛੱਲਾ ਰਿਲੀਜ਼ ਹੋ ਚੁੱਕਿਆ ਹੈ।ਇਸ ਗਾਣੇ ਨੂੰ ਗੁਰ ਸਿੱਧੂ (Gur Sidhu) ਤੇ ਗਾਇਕਾ ਹਾਰਪੀ ਗਿੱਲ (Harpi Gill) ਹੋਰਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਬਾਲੀਵੁੱਡ ਹੀਰੋ ਵਿੱਕੀ ਕੌਸ਼ਲ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰ
ਇਸ ਗੀਤ ਨੂੰ ਸੋਨਮ ਬਾਜਵਾ, ਅਜੇ ਸਰਕਾਰੀਆ, ਨਿੰਜਾ ਤੇ ਮਹਿਰੀਨ ਪੀਰਜ਼ਾਦਾ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਦੇ ਬੋਲ ਤੇ ਮਿਊਜ਼ਿਕ ਖੁਦ ਗੁਰ ਸਿੱਧੂ ਨੇ ਦਿੱਤਾ ਹੈ। ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਅੜਬ ਮੁਟਿਆਰਾਂ ਫ਼ਿਲਮ ਨੂੰ ਡਾਇਰੈਕਟਰ ਮਾਨਵ ਸ਼ਾਹ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਧੀਰਜ ਰਤਨ ਹੋਰਾਂ ਵੱਲੋ ਲਿਖੇ ਗਏ ਹਨ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ।
View this post on Instagram
#BabbuBains #ArdabMutiyaran #18thOct
ਇਹ ਫ਼ਿਲਮ ਇੱਕ ਪਰਿਵਾਰਕ ਮੂਵੀ ਹੋਵੇਗੀ, ਜਿਸ ‘ਚ ਉਨ੍ਹਾਂ ਔਰਤਾਂ ਤੇ ਕੁੜੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਜੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦੀਆਂ ਇੱਛਾਵਾਂ ਰੱਖਦੀਆਂ ਹਨ। ਇਹ ਫ਼ਿਲਮ 18 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ।