ਜ਼ਿੰਦਗੀ ਦੇ ਹਰ ਇੱਕ ਰੰਗ ਤੋਂ ਵਾਕਿਫ ਕਰਵਾਉਂਦਾ ਹੈ 'ਅਰਦਾਸ ਕਰਾਂ' ਫ਼ਿਲਮ ਦਾ ਇਹ ਗੀਤ
2016 'ਚ ਆਈ ਫ਼ਿਲਮ 'ਅਰਦਾਸ' ਪੰਜਾਬੀ ਸਿਨੇਮਾ ਲਈ ਬਹੁਤ ਹੀ ਖ਼ਾਸ ਫ਼ਿਲਮ ਸੀ। ਸਿਨੇਮਾ 'ਤੇ ਬਣ ਰਹੀਆਂ ਫ਼ਿਲਮਾਂ ਤੋਂ ਹੱਟ ਕੇ ਇਹ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀ ਫ਼ਿਲਮ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਅਤੇ ਹਿੱਟ ਸਾਬਿਤ ਹੋਈ। 19 ਜੁਲਾਈ ਨੂੰ ਇਸ ਫ਼ਿਲਮ ਦਾ ਸੀਕਵਲ ਯਾਨੀ ਅਰਦਾਸ ਕਰਾਂ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ।ਦੋਨੋਂ ਹੀ ਗੀਤ ਖ਼ੂਬਸੂਰਤ ਹਨ ਅਤੇ ਰੂਹ ਨੂੰ ਸਕੂਨ ਪਹੁੰਚਾਉਣ ਵਾਲੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਗੀਤ ਦੀ ਗੱਲ ਕਰੀਏ ਤਾਂ ਇਸ ਦਾ ਨਾਮ ਹੈ 'ਤੇਰੇ ਰੰਗ ਨਿਆਰੇ' ਜਿਸ ਨੂੰ ਨਛੱਤਰ ਗਿੱਲ ਨੇ ਅਵਾਜ਼ ਦਿੱਤੀ ਹੈ।
View this post on Instagram
ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ। ਹੈਪੀ ਰਾਏਕੋਟੀ ਦੇ ਬੋਲ ਹਨ ਅਤੇ ਜਤਿੰਦਰ ਸ਼ਾਹ ਵੱਲੋਂ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਗੀਤ ਦੀ ਗੱਲ ਕਰੀਏ ਤਾਂ ਇਸ 'ਚ ਜ਼ਿੰਦਗੀ ਦੇ ਹਰ ਰੰਗ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ। ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਅਤੇ ਨਿਰਦੇਸ਼ਿਤ ਕੀਤੀ ਫ਼ਿਲਮ ਅਰਦਾਸ ਕਰਾਂ 'ਚ ਪੰਜਾਬੀ ਇੰਡਸਟਰੀ ਦੇ ਵੱਡੇ ਚਿਹਰੇ ਨਜ਼ਰ ਆਉਣਗੇ ਜਿੰਨ੍ਹਾਂ 'ਚ ਯੋਗਰਾਜ ਸਿੰਘ, ਮਲਕੀਤ ਰੌਣੀ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ ਵਰਗੇ ਨਾਮ ਸ਼ਾਮਿਲ ਹਨ।
ਹੋਰ ਵੇਖੋ : ਜੇਕਰ ਤੁਸੀਂ ਵੀ ਹੋ ਦਿਲਜੀਤ ਦੇ ਫੈਨ ਤਾਂ ਇਹ 10 ਗਾਣੇ ਤੁਹਾਨੂੰ ਵੀ ਜ਼ਰੂਰ ਆਉਣਗੇ ਪਸੰਦ
ਫ਼ਿਲਮ 'ਚ ਗਾਇਕ ਅਤੇ ਅਦਾਕਾਰ ਬੱਬਲ ਰਾਏ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੇ ਮਿਲ ਕੇ ਤਿਆਰ ਕੀਤਾ ਜਿਸ 'ਚ ਕਈ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਨੂੰ ਚੁੱਕਿਆ ਜਾਵੇਗਾ।