‘ਅਰਦਾਸ ਕਰਾਂ’ ਫ਼ਿਲਮ ਨੂੰ ਰਿਲੀਜ਼ ਹੋਏ ਹੋਇਆ ਇੱਕ ਸਾਲ, ਗਿੱਪੀ ਗਰੇਵਾਲ ਨੇ ਕੀਤਾ ਵੱਡਾ ਐਲਾਨ

By  Rupinder Kaler July 20th 2020 06:21 PM
‘ਅਰਦਾਸ ਕਰਾਂ’ ਫ਼ਿਲਮ ਨੂੰ ਰਿਲੀਜ਼ ਹੋਏ ਹੋਇਆ ਇੱਕ ਸਾਲ, ਗਿੱਪੀ ਗਰੇਵਾਲ ਨੇ ਕੀਤਾ ਵੱਡਾ ਐਲਾਨ

ਪਾਲੀਵੁੱਡ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਹਿੱਟ ਹੋਈਆਂ ਹਨ ਪਰ ਇਹਨਾਂ ਫ਼ਿਲਮਾਂ ਵਿੱਚੋਂ ‘ਅਰਦਾਸ ਕਰਾਂ’ ਫ਼ਿਲਮ ਨਾ ਸਿਰਫ ਹਿੱਟ ਹੋਈ ਬਲਕਿ ਇਸ ਫ਼ਿਲਮ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜ਼ਿੰਦਗੀ ਜਿਉਣ ਦਾ ਨਾਂਅ ਹੀ ਨਹੀਂ ਬਲਕਿ ਇਸ ਵਿੱਚ ਪਿਆਰ ਵੀ ਬਹੁਤ ਅਹਿਮੀਅਤ ਰੱਖਦਾ ਹੈ । ਪਿਆਰ ਸਾਨੂੰ ਦੂਜਿਆਂ ਦਾ ਖਿਆਲ ਰੱਖਣਾ ਸਿਖਾਉਂਦਾ ਹੈ । ਇਸੇ ਕਰਕੇ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਪਾਲੀਵੁੱਡ ਵਿੱਚ ਮਾਸਟਰ ਪੀਸ ਬਣਕੇ ਸਾਹਮਣੇ ਆਈ ਹੈ ।

https://www.instagram.com/p/CCybz1kARX-/

ਇਸ ਫ਼ਿਲਮ ਨੂੰ ਰਿਲੀਜ਼ ਹੋਏ ਇੱਕ ਸਾਲ ਹੋ ਗਿਆ । ਇਸ ਮੌਕੇ ਤੇ ਗਿੱਪੀ ਨੇ ਇੱਕ ਪੋਸਟ ਵੀ ਸਾਂਝੀ ਕਤਿੀ ਹੈ । ਉਹਨਾਂ ਲਿਖਿਆ ਹੈ ‘ਅੱਜ ਇੱਕ ਸਾਲ ਹੋ ਗਿਆ ਹੈ ਅਰਦਾਸ ਕਰਾਂ ਨੂੰ ਰਿਲੀਜ਼ ਹੋਏ ਨੂੰ । ਡਾਇਰੈਕਟਰ ਦੇ ਤੌਰ ਤੇ ਮੈਂ ਬਹੁਤ ਡਰਿਆ ਹੋਇਆ ਸੀ ਪਹਿਲੀ ਅਰਦਾਸ ਫ਼ਿਲਮ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ, ਤੇ ਸਾਨੂੰ ਪਤਾ ਨਹੀਂ ਸੀ ਕਿ ਅਰਦਾਸ਼ ਕਰਾਂ ਦਾ ਕੀ ਰਿਸਪਾਂਸ ਹੋਵੇਗਾ ।

https://www.instagram.com/p/CC0bnhpA_Ql/

ਪਰ ਅਰਦਾਸ ਕਰਾਂ ਨੂੰ ਤੁਸੀਂ ਏਨਾਂ ਪਿਆਰ ਦਿੱਤਾ ਕਿ ਇਹ ਫ਼ਿਲਮ ਸਾਡੀ ਟੀਮ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਿਲਮ ਬਣ ਗਈ । ਹੰਬਲ ਮੋਸ਼ਨ ਪਿਕਚਰਸ ਦੀ ਟੀਮ ਤੁਹਾਡੇ ਲਈ ਹਰ ਸਾਲ ਇਸ ਤਰ੍ਹਾਂ ਦੀ ਫ਼ਿਲਮ ਲੈ ਕੇ ਆਵੇਗੀ । ਇਹ ਜ਼ਿੰਮੇਵਾਰੀ ਅਸੀਂ ਪੂਰੀ ਮਿਹਨਤ ਨਾਲ ਨਿਭਾਵਾਂਗੇ । ਛੇਤੀ ਹੀ ਅਰਦਾਸ ਕਰਾਂ ਦੇ ਅਗਲੇ ਪਾਰਟ ਦੀ ਅਨਾਊਂਸਮੈਂਟ ਵੀ ਆ ਰਹੀ ਹੈ’ ।

https://www.instagram.com/p/CCzv5X0A8Tu/

Related Post