ਜੇ ਇਸ ਅਦਾਕਾਰਾ ਦੇ ਚੈਲੇਂਜ ਨੂੰ ਹਰ ਕੋਈ ਕਰ ਲਵੇ ਸਵੀਕਾਰ ਤਾਂ ਧਰਤੀ ਬਣ ਜਾਵੇਗੀ ਸਵਰਗ

ਅਦਾਕਾਰ ਜੈਕੀ ਸ਼ਰਾਫ ਵੱਲੋਂ ਦਿੱਤੇ ਚੈਲੇਂਜ ਨੂੰ ਹਰ ਕੋਈ ਸਵੀਕਾਰ ਕਰ ਰਿਹਾ ਹੈ ਅਤੇ ਹੁਣ ਅਰਚਨਾ ਪੂਰਨ ਸਿੰਘ ਨੇ ਇਸ ਚੈਲੇਂਜ ਨੂੰ ਕਬੂਲ ਕਰਦੇ ਹੋਏ ਇੱਕ ਰੁੱਖ ਲਗਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਜੱਗੂ ਦਾਦਾ ਯਾਨੀ ਕਿ ਜੈਕੀ ਸ਼ਰਾਫ ਨੂੰ ਟੈਗ ਕਰਦੇ ਹੋਏ ਲਿਖਿਆ ਕਿ "ਜੈਕੀ ਮੈਂ ਆਪਣਾ ਵਾਅਦਾ ਪੂਰਾ ਕੀਤਾ ਅਤੇ ਹੁਣ ਮੈਂ ਇਸ ਚੈਲੇਂਜ ਨੂੰ ਅੱਗੇ ਭੇਜ ਰਹੀ ਹਾਂ'। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਚੈਲੇਂਜ ਅਨਿਲ ਕਪੂਰ,ਸ਼ਿਲਪਾ ਸ਼ੈੱਟੀ,ਯੂਜ਼ੀ ਚਾਹਲ ਨੂੰ ਵੀ ਭੇਜਿਆ ਹੈ ।
ਹੋਰ ਵੇਖੋ:ਗੋਵਿੰਦਾ ਤੇ ਜੈਕੀ ਸ਼ਰਾਫ ਨੂੰ ਦਰਦ ਨਿਵਾਰਕ ਤੇਲ ਦੀ ਮਸ਼ਹੂਰੀ ਕਰਨੀ ਪਈ ਮਹਿੰਗੀ, ਹੁਣ ਦੇਣਾ ਪਏਗਾ ਏਨਾਂ ਜ਼ੁਰਮਾਨਾ
https://www.instagram.com/p/B7a1kJKJbYD/
ਦਰਅਸਲ ਇਹ ਚੈਲੇਂਜ ਉਦੋਂ ਸ਼ੁਰੂ ਹੋਇਆ ਸੀ ਜਦੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਜੈਕੀ ਸ਼ਰਾਫ ਪਹੁੰਚੇ ਸਨ ।ਸ਼ੋਅ ਚੋਂ ਜਾਂਦੇ ਸਮੇਂ ਉਨ੍ਹਾਂ ਨੇ ਕਪਿਲ ਸ਼ਰਮਾ ਨੂੰ ਇੱਕ ਚੈਲੇਂਜ ਦਿੱਤਾ ਸੀ ਕਿ ਸਾਰੇ ਆਪੋ ਆਪਣੇ ਘਰਾਂ 'ਚ ਇੱਕ –ਇੱਕ ਰੁੱਖ ਲਗਾਉਣ ਅਤੇ ਆਪਣੇ ਤੋਂ ਅੱਗੇ ਤਿੰਨ ਹੋਰ ਲੋਕਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ,ਜਿਸ ਤੋਂ ਬਾਅਦ ਕਪਿਲ ਨੇ ਇੱਕ ਪੌਦਾ ਲਗਾ ਕੇ ਤਿੰਨ ਜਣਿਆਂ ਨੂੰ ਅੱਗੇ ਇਹ ਚੈਲੇਂਜ ਭੇਜਿਆ ਸੀ ਜਿਸ ਚੋਂ ਅਰਚਨਾ ਪੂਰਨ ਸਿੰਘ ਵੀ ਸਨ ।
https://www.instagram.com/p/B7YbuxKgJwi/
ਕਪਿਲ ਸ਼ਰਮਾ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੇ ਵੀ ਇਸ ਚੈਲੇਂਜ ਨੂੰ ਪੂਰਾ ਕੀਤਾ ਹੈ । ਸੱਚਮੁੱਚ ਅਦਾਕਾਰ ਜੈਕੀ ਸ਼ਰਾਫ ਵੱਲੋਂ ਚਲਾਇਆ ਜਾ ਰਿਹਾ ਇਹ ਚੈਲੇਂਜ ਵਾਕਏ ਹੀ ਕਾਬਿਲੇਤਾਰੀਫ ਹੈ । ਜੇ ਹਰ ਕੋਈ ਇਸ ਚੈਲੇਂਜ ਨੂੰ ਸਵੀਕਾਰ ਕਰਕੇ ਇੱਕ ਇੱਕ ਰੁੱਖ ਲਗਾਵੇ ਤਾਂ ਵਾਤਾਵਰਨ 'ਚ ਵੱਧਦੇ ਤਾਪਮਾਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਇਹ ਧਰਤੀ ਸਵਰਗ ਬਣ ਸਕਦੀ ਹੈ ।ਲੋੜ ਹੈ ਅਜਿਹੀਆਂ ਮੁੰਹਿਮਾਂ ਨੂੰ ਵੱਡੇ ਪੱਧਰ 'ਤੇ ਚਲਾਉਣ ਦੀ ।