Archana and Parmeet wedding anniversary : ਬਾਲੀਵੁੱਡ ਅਦਾਕਾਰਾ ਤੇ ਦਿ ਕਪਿਲ ਸ਼ਰਮਾ ਸ਼ੋਅ ਦਾ ਖ਼ਾਸ ਹਿੱਸਾ ਰਹਿਣ ਵਾਲੀ ਅਰਚਨਾ ਪੂਰਨ ਸਿੰਘ ਤੇ ਉਨ੍ਹਾਂ ਦੇ ਪਤੀ ਪਰਮੀਤ ਸੇਠੀ ਅੱਜ ਆਪਣੇ ਵਿਆਹ ਦੀ 30ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਰਚਨਾ ਤੇ ਪਰਮੀਤ ਅਦਾਕਾਰੀ ਦੀ ਦੁਨੀਆਂ 'ਚ ਉਮਦਾ ਕਲਾਕਾਰ ਮੰਨੇ ਜਾਂਦੇ ਹਨ। ਦੱਸ ਦਈਏ ਕਿ ਇਸ ਜੋੜੀ ਨੇ 30 ਜੂਨ ਸਾਲ 1992 ਵਿੱਚ ਵਿਆਹ ਕਰਵਾਇਆ ਸੀ। ਆਓ ਇਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਦੀ ਲਵ ਲਾਈਫ ਬਾਰੇ।
Image Source: Instagram
ਬਾਲੀਵੁੱਡ ਦੇ ਇਸ ਪਾਵਰ ਕਪਲ ਦੇ ਵੱਡੀ ਗਿਣਤੀ 'ਚ ਫੈਨਜ਼ ਹਨ। ਇਨ੍ਹਾਂ ਦੋਹਾਂ ਦੀ ਲਵ ਲਾਈਫ ਕਾਫੀ ਦਿਲਚਸਪ ਹੈ। ਇਨ੍ਹਾਂ ਦਾ ਇਹ ਸਫਰ ਪਿਆਰ ਤੋਂ ਵਿਆਹ ਤੱਕ ਦੇ ਕਈ ਖੱਟੇ-ਮਿੱਠੇ ਪਲਾਂ 'ਚੋਂ ਗੁਜ਼ਰਿਆ। ਆਖਿਰਕਾਰ 30 ਜੂਨ 1992 ਨੂੰ ਦੋਹਾਂ ਨੇ ਵਿਆਹ ਕਰਵਾ ਲਿਆ। ਅੱਜ ਵੀ ਉਹ ਇੱਕ ਦੂਜੇ ਨਾਲ ਮਜ਼ਬੂਤੀ ਨਾਲ ਖੜ੍ਹੇ ਨਜ਼ਰ ਆਉਂਦੇ ਹਨ।
ਜੇਕਰ ਇਸ ਜੋੜੀ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਜਿਥੇ ਇੱਕ ਪਾਸੇ ਅਰਚਨਾ ਨੂੰ ਉਨ੍ਹਾਂ ਦੇ ਪਿਆਰੇ ਤੇ ਕਾਮੇਡੀ ਭਰੇ ਅੰਦਾਜ਼ 'ਚ ਠਾਹਕੇ ਲਗਾ ਕੇ ਲੋਕਾਂ ਨੂੰ ਹਸਾਉਣ ਲਈ ਜਾਣਿਆ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਅਰਚਨਾ ਦੀ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਤੇ ਤਣਾਅ ਨਾਲ ਭਰੀ ਹੋਈ ਸੀ। ਅਰਚਨਾ ਪੂਰਨ ਸਿੰਘ ਦਾ ਪਹਿਲਾ ਵਿਆਹ ਅਸਫਲ ਰਿਹਾ, ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ਤੇ ਉਨ੍ਹਾਂ ਦਾ ਪਿਆਰ ਤੋਂ ਭਰੋਸਾ ਉੱਠ ਗਿਆ ਸੀ। ਕੁਝ ਸਮੇਂ ਬਾਅਦ ਅਰਚਨਾ ਦੀ ਮੁਲਾਕਾਤ ਪਰਮੀਤ ਸੇਠੀ ਦੇ ਨਾਲ ਹੋਈ।
Image Source: Instagram
ਦਿ ਕਪਿਲ ਸ਼ਰਮਾ ਸ਼ੋਅ ਦੇ ਇੱਕ ਐਪੀਸੋਡ ਵਿੱਚ ਅਰਚਨਾ ਨੇ ਦੱਸਿਆ ਸੀ ਕਿ ਉਹ ਪਰਮੀਤ ਨੂੰ ਇੱਕ ਪਾਰਟੀ 'ਚ ਮਿਲੀ ਸੀ। ਉਹ ਉਸ ਸਮੇਂ ਮੈਗਜ਼ੀਨ ਪੜ੍ਹ ਰਹੀ ਸੀ ਅਤੇ ਉਸ ਨੇ ਮੈਗਜ਼ੀਨ ਮੇਰੇ ਹੱਥੋਂ ਖੋਹ ਲਿਆ ਕਿਉਂਕਿ ਉਹ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ, ਮੇਰਾ ਗੁੱਸਾ ਸੱਤਵੇਂ ਆਸਮਾਨ 'ਤੇ ਸੀ ਪਰ ਅਗਲੇ ਹੀ ਪਲ ਉਸ ਨੇ ਮੇਰੇ ਤੋਂ ਮੁਆਫੀ ਮੰਗੀ ਅਤੇ ਮੈਂ ਉਸ ਦੇ ਅੰਦਾਜ਼ ਤੋਂ ਹੈਰਾਨ ਰਹਿ ਗਈ। ਇੱਥੋਂ ਉਨ੍ਹਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਹੋਈ।
ਜਿੱਥੇ ਅਰਚਨਾ ਪਰਮੀਤ ਦੀ ਗੁੱਡ ਲੁਕਸ ਉੱਤੇ ਫਿਦਾ ਸੀ, ਉਥੇ ਪਰਮੀਤ ਨੂੰ ਅਰਚਨਾ ਦੇ ਮਨ ਦੀ ਸੁੰਦਰਤਾ ਅਤੇ ਵਿਚਾਰਾਂ ਦੀ ਸਪਸ਼ਟਤਾ ਬੇਹੱਦ ਪਸੰਦ ਆਈ। ਇਕੱ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਦੋਹਾਂ ਨੇ ਕਾਫੀ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ। ਬਾਅਦ ਵਿੱਚ ਪਰਮੀਤ ਅਤੇ ਅਰਚਨਾ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਫਿਰ ਵਿਆਹ ਕਰਵਾ ਲਿਆ ਅਤੇ ਇੱਕ ਦੂਜੇ ਹੋ ਗਏ।
ਪਰਮੀਤ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦੱਸਿਆ ਸੀ, 'ਅਸੀਂ ਰਾਤ 11 ਵਜੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਅਸੀਂ ਸਿੱਧੇ ਪੰਡਿਤ ਜੀ ਨੂੰ ਲੱਭਣ ਗਏ। ਲਗਭਗ 12 ਵਜੇ ਅਸੀਂ ਪੰਡਿਤ ਜੀ ਨੂੰ ਮਿਲੇ, ਜਿਨ੍ਹਾਂ ਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਭੱਜ ਕੇ ਵਿਆਹ ਕਰ ਰਹੇ ਹਾਂ ਅਤੇ ਕੀ ਲੜਕੀ ਬਾਲਗ ਹੈ? ਇਸ ਤੇ ਮੈਂ ਜਵਾਬ ਦਿੱਤਾ ਕਿ ਕੁੜੀ ਮੇਰੇ ਤੋਂ ਵੱਡੀ ਹੈ! ਫਿਰ ਪੰਡਿਤ ਜੀ ਨੇ ਕਿਹਾ ਕਿ ਇਸ ਤਰ੍ਹਾਂ ਵਿਆਹ ਨਹੀਂ ਹੁੰਦਾ। ਮੁਹੂਰਤਾ ਫਿਰ ਨਿਕਲੇਗਾ। ਅਸੀਂ ਉਸੇ ਰਾਤ ਉਨ੍ਹਾਂ ਨੂੰ ਪੈਸੇ ਦੇ ਦਿੱਤੇ ਅਤੇ ਅਗਲੀ ਸਵੇਰ 11 ਵਜੇ ਸਾਡਾ ਵਿਆਹ ਹੋ ਗਿਆ।
Image Source: Instagram
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦਾ ਨਾਂਅ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਲੋਕਾਂ ਦੀ ਲਿਸਟ 'ਚ ਤੀਜੇ ਸਥਾਨ 'ਤੇ ਦਰਜ
ਅਰਚਨਾ ਨੇ ਦੱਸਿਆ ਸੀ ਕਿ ਪਰਮੀਤ ਸੇਠੀ ਦੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ। ਉਨ੍ਹਾਂ ਨੂੰ ਅਰਚਨਾ ਦਾ ਅਭਿਨੇਤਰੀ ਹੋਣਾ ਪਸੰਦ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ, ਪਰ ਪਰਮੀਤ ਨੇ ਅਰਚਨਾ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਉਹ ਇਸ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਗਿਆ ਸੀ। ਇੱਥੋਂ ਤੱਕ ਕਿ ਦੋਹਾਂ ਨੇ ਆਪਣੇ ਵਿਆਹ ਦੀ ਗੱਲ ਨੂੰ ਚਾਰ ਸਾਲ ਤੱਕ ਆਪਣੇ ਪਰਿਵਾਰਾਂ ਕੋਲੋਂ ਲੁੱਕੋ ਕੇ ਰੱਖੀ ਸੀ। ਅਰਚਨਾ ਨੇ ਦੱਸਿਆ ਸੀ, 'ਤਲਾਕ ਹੋਣ ਤੋਂ ਬਾਅਦ ਮੈਨੂੰ ਕੋਈ ਉਮੀਦ ਨਹੀਂ ਸੀ ਕਿ ਮੈਂ ਮੁੜ ਵਿਆਹ ਕਰਾਂਗੀ, ਪਰ, ਪਰਮੀਤ ਨਾਲ ਮੇਰੀ ਮੁਲਾਕਾਤ ਹੋਣ ਤੋ ਮੈਂ ਉਸ ਬਾਰੇ ਬਹੁਤ ਉਤਸ਼ਾਹਿਤ ਸੀਅਸਲ ਵਿੱਚ ਉਸ ਦਾ ਰਵੱਈਆ ਬਿਲਕੁਲ ਵੱਖਰਾ ਸੀ।