ਅਰਚਨਾ ਪੂਰਨ ਸਿੰਘ ਕਪਿਲ ਦੇ ਸ਼ੋਅ ਲਈ ਲੈਂਦੀ ਹੈ ਏਨੇਂ ਪੈਸੇ, ਸਿੱਧੂ ਸਨ 12 ਗੁਣਾ ਮਹਿੰਗੇ
Rupinder Kaler
March 2nd 2019 02:01 PM
ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲੈ ਲਈ ਹੈ । ਇਸ ਲਈ ਉਹਨਾਂ ਨੂੰ ਚੰਗੇ ਪੈਸੇ ਵੀ ਮਿਲ ਰਹੇ ਹਨ । ਕਪਿਲ ਦੇ ਸ਼ੋਅ ਵਿੱਚ ਅਰਚਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਮੈਂਟ ਕਰਦੀ ਹੈ, ਦਰਸ਼ਕਾਂ ਨੂੰ ਹਸਾਉਂਦੀ ਹੈ ਤੇ ਸ਼ੋਅ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਦੀ ਹੈ । ਇਸ ਸ਼ੋਅ ਲਈ ਉਹਨਾਂ ਨੂੰ 2 ਕਰੋੜ ਰੁਪਏ ਮਿਲਦੇ ਹਨ । ਇਹ ਪੈਸਾ ਉਹਨਾਂ ਨੂੰ 20 ਐਪੀਸੋਡ ਲਈ ਦਿੱਤਾ ਜਾਵੇਗਾ।