ਇਹ ਅਭਿਨੇਤਰੀਆਂ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਹੋਈਆਂ ਗਰਭਵਤੀ, ਨਾਮ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਫਿਲਮੀ ਸਿਤਾਰਿਆਂ ਨਾਲ ਜੁੜੀਆਂ ਖਬਰਾਂ ਸੋਸ਼ਲ ਮੀਡੀਆ ਉੱਚੇ ਚਰਚਾ ‘ਚ ਬਣਿਆਂ ਰਹਿੰਦੀਆਂ ਹਨ। ਚਾਹੇ ਉਹ ਪ੍ਰੋਫੈਸ਼ਨਲ ਲਾਈਫ ਨਾਲ ਸਬੰਧਤ ਹੋਵੇ ਜਾਂ ਨਿੱਜੀ ਜ਼ਿੰਦਗੀ ਨਾਲ। ਇਸ ਦੇ ਨਾਲ ਹੀ ਇੰਡਸਟਰੀ 'ਚ ਕਈ ਅਜਿਹੀਆਂ ਅਭਿਨੇਤਰੀਆਂ ਜਿਨਾਂ ਨੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਸੀ। ਅੱਜ ਹੀ ਇਸ ਲਿਸਟ 'ਚ ਅਦਾਕਾਰਾ ਆਲੀਆ ਭੱਟ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਅੱਜ ਆਲੀਆ ਭੱਟ ਆਪਣੀ ਮਾਂ ਬਣਨ ਦੀ ਘੋਸ਼ਣਾ ਕਰ ਦਿੱਤੀ ਹੈ। ਜੀ ਹਾਂ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸੁਕ ਹਨ। ਦੱਸ ਦਈਏ ਇਸੇ ਸਾਲ 14 ਅਪ੍ਰੈਲ ਨੂੰ ਦੋਵਾਂ ਨੇ ਵਿਆਹ ਕਰਵਾਇਆ ਸੀ। ਦੋ ਮਹੀਨੇ ਦੇ ਅੰਦਰ ਹੀ ਇਸ ਕਪਲ ਨੇ ਗੁੱਡ ਨਿਊਜ਼ ਦੇ ਦਿੱਤੀ ਹੈ।
ਦੀਆ ਮਿਰਜ਼ਾ
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਦੀਆ ਮਿਰਜ਼ਾ ਨੇ ਸਾਲ 2021 'ਚ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਚਾਰ ਮਹੀਨਿਆਂ ਬਾਅਦ ਉਸ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਨੂੰ ਜਾਣ ਕੇ ਫੈਨਜ਼ ਕਾਫੀ ਹੈਰਾਨ ਰਹਿ ਗਏ ਸਨ।
ਨੇਹਾ ਧੂਪੀਆ
ਅਦਾਕਾਰਾ ਨੇਹਾ ਧੂਪੀਆ ਨੇ ਵੀ ਅਚਾਨਕ ਅੰਗਦ ਬੇਦੀ ਨਾਲ ਵਿਆਹ ਦਾ ਐਲਾਨ ਕਰ ਦਿੱਤਾ, ਇਹ ਖਬਰ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਬਾਅਦ ਵਿੱਚ, ਅਦਾਕਾਰਾ ਨੇ ਇੱਕ ਚੈਟ ਸ਼ੋਅ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਵਿਆਹ ਤੋਂ ਪਹਿਲਾਂ ਗਰਭਵਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਮਹਿਮਾ ਚੌਧਰੀ
90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਨੇ ਸਾਲ 2006 'ਚ ਬੌਬੀ ਮੁਖਰਜੀ ਨਾਲ ਵਿਆਹ ਕੀਤਾ ਸੀ ਅਤੇ ਕੁਝ ਮਹੀਨਿਆਂ ਬਾਅਦ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਹ ਖਬਰ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੀ ਸੀ।
ਨਤਾਸ਼ਾ ਸਟੈਨਕੋਵਿਚ
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨੇ 2020 'ਚ ਹੀ ਵਿਆਹ ਕੀਤਾ ਸੀ ਤੇ ਕੁਝ ਮਹੀਨੇ ਬਾਅਦ ਹੀ ਪ੍ਰੈਗਨੈਂਸੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।