ਵਿਦੇਸ਼ ‘ਚ ਵੱਸਦੇ ਪੰਜਾਬੀ ਜਦੋਂ ਆਪਣੀ ਧਰਤੀ ਪੰਜਾਬ ‘ਤੇ ਪਹੁੰਚਦੇ ਨੇ ਤਾਂ ਉਹ ਅਹਿਸਾਸ ਬਹੁਤ ਹੀ ਵੱਖਰਾ ਹੁੰਦਾ ਹੈ। ਜਦੋਂ ਮਿਹਨਤਾਂ ਕਰਕੇ ਕੋਈ ਸਖਸ਼ ਅਜਿਹੇ ਮੁਕਾਮ ਉੱਤੇ ਪਹੁੰਚ ਜਾਂਦਾ ਹੈ ਜਦੋਂ ਉਸ ਦੇ ਪਰਿਵਾਰ ਨੂੰ ਉਸ ਉੱਤੇ ਮਾਣ ਤੇ ਫ਼ਕਰ ਮਹਿਸੂਸ ਹੁੰਦਾ ਹੈ ਤਾਂ ਇਹ ਅਹਿਸਾਸ ਬਹੁਤ ਹੀ ਖ਼ਾਸ ਹੁੰਦਾ ਹੈ। ਸੋ ਅਜਿਹੇ ਹੀ ਅਹਿਸਾਸ ‘ਚ ਲੰਘ ਰਹੇ ਨੇ ਗਾਇਕ ਏ.ਪੀ ਢਿੱਲੋਂ ਅਤੇ ਗੁਰਿੰਦਰ ਗਿੱਲ (AP Dhillon and Gurinder Gill) ।
ਹੋਰ ਪੜ੍ਹੋ : ਜਦੋਂ ਮਨੋਜ ਮੁਨਤਾਸ਼ੀਰ ਨੇ ਸ਼ਿਲਪਾ ਸ਼ੈੱਟੀ ਨੂੰ ਪੁੱਛਿਆ- ‘ਇਹ ਅਮੀਰਾਂ ਵਾਲੇ ਅੰਗੂਰ ਕਿੱਥੋਂ ਮਿਲਦੇ ਨੇ’, ਤਾਂ ਅਦਾਕਾਰਾ ਦੀ ਪ੍ਰਤੀਕਿਰਿਆ ਆਈ ਇਸ ਤਰ੍ਹਾਂ...
ਜੀ ਹਾਂ 6 ਸਾਲਾਂ ਬਾਅਦ ਏ.ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਇੱਕ ਲੰਮੇ ਅਰਸੇ ਬਾਅਦ ਆਪਣੇ-ਆਪਣੇ ਪਰਿਵਾਰਾਂ ਨਾਲ ਮਿਲੇ ਨੇ। ਇਹ ਪਲ ਗਾਇਕਾਂ ਅਤੇ ਪਰਿਵਾਰ ਵਾਲਿਆਂ ਲਈ ਬਹੁਤ ਹੀ ਭਾਵੁਕ ਰਹੇ ਨੇ। ਸੋਸ਼ਲ ਮੀਡੀਆ ਉਤੇ ਦੋਵੇਂ ਗਾਇਕਾਂ ਦੀਆਂ ਇਹ ਇਮੋਸ਼ਨਲ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ।
image source-instagram
ਇਹ ਸਿਤਾਰੇ ਇਸ ਸਮੇਂ ਆਪਣੇ 'ਟੇਕਓਵਰ ਟੂਰ' (Takeover Tour) ਲਈ ਭਾਰਤ ਵਿੱਚ ਆਏ ਹੋਏ ਨੇ। ਉਹਨਾਂ ਦਾ ਪਹਿਲਾ ਇੰਡੀਅਨ ਲਾਈਵ ਸ਼ੋਅ ਟੂਰ ਹੈ। ਟੇਕਓਵਰ ਟੂਰ ਗੁਰੂਗ੍ਰਾਮ (ਗੁੜਗਾਉਂ) ਤੋਂ ਸ਼ੁਰੂ ਹੋਇਆ ਅਤੇ ਹੁਣ ਗ੍ਰੀਨ ਸਿਟੀ ਚੰਡੀਗੜ੍ਹ ਪਹੁੰਚ ਗਿਆ ਹੈ! ਚੰਡੀਗੜ੍ਹ ਵਿਖੇ ਆਪਣੇ ਧਮਾਕੇਦਾਰ ਲਾਈਵ ਕੰਸਰਟ ਤੋਂ ਬਾਅਦ, ਦੋਵੇਂ ਸਿਤਾਰੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ-ਆਪਣੇ ਘਰ ਪਹੁੰਚੇ ਅਤੇ ਇਹ ਖ਼ਾਸ ਪਲ ਕੈਮਰੇ ਚ 'ਤੇ ਕੈਦ ਹੋ ਗਏ। ਕੁਝ ਹੀ ਸਾਲਾਂ 'ਚ ਇੰਡਸਟਰੀ 'ਤੇ ਕਾਬਜ਼ ਹੋਣ ਵਾਲੇ ਦੋ ਨੌਜਵਾਨ ਗਾਇਕਾਂ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।
image source-instagram
ਹੋਰ ਪੜ੍ਹੋ : ਧਰਮਿੰਦਰ ਨੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਸੈੱਟ ਤੋਂ ਸ਼ੇਅਰ ਕੀਤੀ ਬੀਹਾਈਂਡ ਦਾ ਸੀਨ ਦੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਦੋਵਾਂ ਗਾਇਕਾਂ ਨੇ ਆਪਣੇ ਸੰਗੀਤ ਕਰੀਅਰ ਕੈਨੇਡਾ ਤੋਂ ਸ਼ੁਰੂ ਕੀਤਾ ਅਤੇ ਪ੍ਰਸਿੱਧੀ ਵੱਲ ਵਧਿਆ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ Brown Munde ਸੁਰਖੀਆਂ ਵਿੱਚ ਰਿਹਾ ਹੈ ਅਤੇ ਦਰਸ਼ਕਾਂ ਦੇ ਪਸੰਦੀਦਾ ਬਣ ਗਿਆ ਹੈ। ਇਸ ਤੋਂ ਇਲਾਵਾ ਦੋਵੇਂ ਗਾਇਕ ਕਈ ਹੋਰ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ।
View this post on Instagram
A post shared by Punjabi Media Hub (@punjabimediahub)