ਅਨੁਸ਼ਕਾ ਸ਼ਰਮਾ ਦੇਣ ਚਾਹੁੰਦੀ ਸੀ ਵਿਰਾਟ ਕੋਹਲੀ ਨੂੰ ਜਨਮਦਿਨ 'ਤੇ ਸਰਪ੍ਰਾਈਜ਼, ਪਰ ਹੱਥੋਂ ਡਿੱਗਿਆ ਕੇਕ, ਦੇਖੋ ਵੀਡੀਓ

By  Lajwinder kaur November 6th 2022 08:04 PM -- Updated: November 6th 2022 08:40 PM

Anushka Sharma-Virat Kohli Video: ਕ੍ਰਿਕੇਟਰ ਵਿਰਾਟ ਕੋਹਲੀ ਜੋ ਕਿ ਇੰਨ੍ਹੀ ਦਿਨੀਂ T20 World Cup ਲਈ ਆਸਟ੍ਰੇਲੀਆ ਪਹੁੰਚੇ  ਹੋਏ ਹਨ। ਅੱਜ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਜਿੱਤ ਹਾਸਿਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੀਤੇ ਦਿਨੀਂ ਯਾਨੀ ਕਿ  5 ਨਵੰਬਰ ਨੂੰ ਵਿਰਾਟ ਕੋਹਲੀ ਨੇ ਆਪਣਾ ਜਨਮਦਿਨ ਮਨਾਇਆ ਸੀ।

ਪਤਨੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਖਾਸ ਸ਼ੁਭਕਾਮਨਾਵਾਂ ਦਿੱਤੀਆਂ। ਹੁਣ ਅਨੁਸ਼ਕਾ ਅਤੇ ਵਿਰਾਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਅਨੁਸ਼ਕਾ ਵਿਰਾਟ ਦੇ ਜਨਮਦਿਨ 'ਤੇ ਸਰਪ੍ਰਾਈਜ਼ ਪਲਾਨ ਕਰਦੀ ਨਜ਼ਰ ਆ ਰਹੀ ਹੈ ਪਰ ਉਸ ਦਾ ਸਰਪ੍ਰਾਈਜ਼ ਖਰਾਬ ਹੋ ਜਾਂਦਾ ਹੈ ਅਤੇ ਕੇਕ ਵੀ ਜ਼ਮੀਨ 'ਤੇ ਡਿੱਗ ਜਾਂਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

anushka image image source: instagram

ਹੋਰ ਪੜ੍ਹੋ: ਹਿੰਮਤ ਸੰਧੂ ਨੇ ਮਿਹਨਤ ਨਾਲ ਬਣਾਇਆ ਨਵਾਂ ਘਰ, ਭਾਵੁਕ ਪੋਸਟ ਪਾ ਕੇ ਕਿਹਾ-‘ਕਿਸੇ ਟਾਈਮ ਕਿਰਾਏ ਦੇ ਘਰ ‘ਚੋਂ ਮਕਾਨ ਮਾਲਿਕ ਨੇ ਰਾਤ ਦੇ 1 ਵਜੇ ਕੱਢਿਆ ਸੀ’

inside image of virat and anushka image source: instagram

ਦੱਸ ਦੇਈਏ ਕਿ ਅਨੁਸ਼ਕਾ ਅਤੇ ਵਿਰਾਟ ਦਾ ਇਹ ਜਨਮਦਿਨ ਸਰਪ੍ਰਾਈਜ਼ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਇੱਕ ਨਵਾਂ ਐਡ ਹੈ। ਇਸ ਐਡ ਵੀਡੀਓ 'ਚ ਵਿਰਾਟ ਕੋਹਲੀ ਸਰਦਾਰੀ ਲੁੱਕ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਕੰਮ ਕਰਦੇ ਸਮੇਂ  ਵਿਰਾਟ ਕੋਹਲੀ ਕਮਰੇ 'ਚ ਸੌਂ ਜਾਂਦੇ ਹਨ, ਲੈਪਟਾਪ ਉਨ੍ਹਾਂ ਦੇ ਕੋਲ ਹੀ ਰੱਖਿਆ ਹੋਇਆ ਹੈ। ਦੂਜੇ ਪਾਸੇ ਅਨੁਸ਼ਕਾ ਚੁੱਪਚਾਪ ਵਿਰਾਟ ਦੇ ਜਨਮਦਿਨ ਦਾ ਕੇਕ ਫਰਿੱਜ ਵਿੱਚੋਂ ਕੱਢਣ ਲਈ ਰਸੋਈ ਵਿੱਚ ਚਲੀ ਜਾਂਦੀ ਹੈ। ਪਰ ਕੁਝ ਅਜਿਹਾ ਹੁੰਦਾ ਹੈ ਕਿ ਅਨੁਸ਼ਕਾ ਆਪ ਤਾਂ ਡਿੱਗਦੀ ਹੈ ਤੇ ਨਾਲ ਹੀ ਕੇਕ ਵੀ ਡਿੱਗ ਜਾਂਦਾ ਹੈ।

anushka sharma diwali celebration with daughter image source: instagram

ਖੜ੍ਹਕੇ ਦੀ ਆਵਾਜ਼ ਸੁਣ ਕੇ ਵਿਰਾਟ ਵੀ ਰਸੋਈ ਵਿੱਚ ਆ ਜਾਂਦਾ ਹੈ ਅਤੇ ਅਨੁਸ਼ਕਾ ਨੂੰ ਜ਼ਮੀਨ 'ਤੇ ਬੈਠਾ ਦੇਖਦਾ ਹੈ। ਵਿਰਾਟ ਨੂੰ ਦੇਖ ਕੇ ਅਨੁਸ਼ਕਾ ਉਸ  ਨੂੰ ਹੈਪੀ ਬਰਥਡੇਅ ਵਾਲਾ ਸਾਈਨ  ਦਿਖਾਉਂਦੀ ਹੈ। ਪ੍ਰਸ਼ੰਸਕਾਂ ਨੂੰ ਇਹ ਮਜ਼ੇਦਾਰ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵਿਰਾਟ ਅਤੇ ਅਨੁਸ਼ਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦਸੰਬਰ 2017 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ। 2021 ਵਿੱਚ, ਜੋੜੇ ਨੇ ਆਪਣੀ ਜ਼ਿੰਦਗੀ ਵਿੱਚ ਬੇਟੀ ਵਾਮਿਕਾ ਦਾ ਸਵਾਗਤ ਕੀਤਾ ਸੀ।

 

 

View this post on Instagram

 

A post shared by AnushkaSharma1588 (@anushkasharma)

Related Post