ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਨਹੀਂ ਪਛਾਣ ਪਾਏ ਇਹ ਪਿੰਡਵਾਲੇ, ਐਕਟਰੈੱਸ ਨੇ ਪੋਸਟ ਪਾ ਕੇ ਆਖੀ ਇਹ ਗੱਲ....

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜੋ ਕਿ ਇਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਗੁਆਂਢੀ ਦੇਸ਼ ਭੂਟਾਨ ‘ਚ ਛੁੱਟੀਆਂ ਦਾ ਲੁਤਫ਼ ਉੱਠਾ ਰਹੇ ਹਨ। ਜਿੱਥੋਂ ਦੀਆਂ ਵੀਡੀਓਜ਼ ਤੇ ਫੋਟੋਆਂ ਉਹ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕਰ ਰਹੇ ਹਨ। ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਲੰਬੀ ਚੌੜੀ ਕੈਪਸ਼ਨ ਲਿਖੀ ਹੈ।
View this post on Instagram
ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਵਿਰਾਟ ਕੋਹਲੀ ਤੇ ਕੁਝ ਪਿੰਡਾਂ ਵਾਲੇ ਮੌਜੂਦ ਹਨ। ਉਨ੍ਹਾਂ ਨੇ ਪੋਸਟ ਰਾਹੀਂ ਪਿੰਡ ਵਾਲੇ ਲੋਕਾਂ ਦੀਆਂ ਦਰਿਆ ਦਿਲੀ ਤੇ ਚੰਗੇ ਸੁਭਾਅ ਬਾਰੇ ਦੱਸਿਆ ਹੈ। ਅਨੁਸ਼ਕਾ ਸ਼ਰਮਾ ਨੇ ਕੈਪਸ਼ਨ ‘ਚ ਲਿਖਿਆ ਹੈ- ਅੱਜ ਜਦੋਂ ਅਸੀਂ ਅੱਪਹਿੱਲ ਟਰੇਕਿੰਗ ਕਰਦੇ ਹੋਏ 8.5 ਕਿ.ਮੀ ਦੀ ਚੜ੍ਹਾਈ ਕਰਦੇ ਹੋਏ ਇੱਕ ਛੋਟੇ ਜਿਹੇ ਪਿੰਡ ‘ਚ ਪਹੁੰਚੇ। ਜਿੱਥੇ ਅਸੀਂ ਇੱਕ ਪਾਲਤੂ ਵੱਛੀ ਨੂੰ ਚਾਰਾ ਖਵਾਉਣ ਲੱਗ ਗਏ ਜੋ ਕਿ 4 ਮਹੀਨੇ ਪਹਿਲਾਂ ਹੀ ਪੈਦਾ ਹੋਈ ਸੀ। ਉਸ ਸਮੇਂ ਘਰ ਦੇ ਮਾਲਿਕ ਨੇ ਆ ਕੇ ਉਨ੍ਹਾਂ ਨੂੰ ਪੁੱਛਿਆ ਕੀ ਤੁਸੀਂ ਥੱਕੇ ਹੋਏ ਹੋ ਤੇ ਇੱਕ ਕੱਪ ਚਾਹ ਪੀਣਾ ਚਾਹੁੰਦੇ ਹੋ?
Today, during our 8.5 km uphill trek we stopped by a small village on a mountain to pet and feed a baby calf who was born just 4 months ago. While we did that the owner of the house asked us if we were tired and wanted to have a cup of tea ? pic.twitter.com/44sQxD0EiB
— Anushka Sharma (@AnushkaSharma) November 4, 2019
ਹੋਰ ਵੇਖੋ:ਜੀ ਖ਼ਾਨ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ
ਇਸ ਤੋਂ ਅੱਗੇ ਉਨ੍ਹਾਂ ਨੇ ਇਸ ਪਰਿਵਾਰ ਦੀ ਤਾਰੀਫ਼ ਕਰਦੇ ਹੋਏ ਲਿਖਿਆ ਹੈ ਕਿ, ‘ਅਸੀਂ ਇਸ ਖ਼ੂਬਸੂਰਤ ਪਰਿਵਾਰ ਦੇ ਘਰ ‘ਚ ਗਏ, ਜਿਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅਸੀਂ ਕੌਣ ਹਾਂ..ਇਹੇ ਜਾਣੇ ਬਿਨ੍ਹਾਂ ਹੀ ਇਸ ਪਰਿਵਾਰ ਨੇ ਸਾਨੂੰ ਗਰਮਜੋਸ਼ੀ ਤੇ ਪਿਆਰ ਨਾਲ ਮਹਿਮਾਨ ਨਿਵਾਜ਼ੀ ਕੀਤੀ ਤੇ ਸਾਨੂੰ ਚਾਹ ਵੀ ਪਿਲਾਈ..ਇਹ ਪਰਿਵਾਰ ਵਾਲੇ ਬਸ ਇਹ ਜਾਣਦੇ ਸਨ ਕਿ ਅਸੀਂ ਥੱਕੇ ਹੋਏ ਟਰੇਕਰ ਹਾਂ’
View this post on Instagram
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਦੱਸ ਦਈਏ ਅੱਜ ਵਿਰਾਟ ਕੋਹਲੀ ਦਾ ਜਨਮ ਦਿਨ ਵੀ ਹੈ ਜਿਸ ਨੂੰ ਉਹ ਭੂਟਾਨ ‘ਚ ਆਪਣੀ ਪਤਨੀ ਦੇ ਨਾਲ ਮਨਾ ਰਹੇ ਹਨ।