ਸ਼ਾਕਾਹਾਰੀ ਭੋਜਨ ਵਿੱਚ ਸਿਰਫ ਪੌਦਿਆਂ ਤੋਂ ਤਿਆਰ ਭੋਜਨ ਨੂੰ ਹੀ ਮੰਨਿਆ ਜਾਂਦਾ ਹੈ । ਇੱਕ ਖੋਜ ਦੀ ਮੰਨੀਏ ਤਾਂ ਸ਼ਾਕਾਹਾਰੀ ਡਾਈਟ ਨਾਲ ਦਿਲ ਸਬੰਧੀ ਸਮੱਸਿਆ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ । ਬਾਲੀਵੁੱਡ ਵਿੱਚ ਵੀ ਬਹੁਤ ਸਾਰੇ ਅਦਾਕਾਰ ਤੇ ਹੀਰੋਇਨਾਂ ਹਨ ਜਿਹੜੀਆਂ ਕਿ ਸ਼ਾਕਾਹਾਰੀ ਹਨ ਤੇ ਉਹ ਲੋਕਾਂ ਨੂੰ ਵੀ ਸ਼ਾਕਾਹਾਰੀ ਹੋਣ ਦੀ ਸਲਾਹ ਦਿੰਦੀਆਂ ਹਨ ।
ਸ਼ਾਹਿਦ ਕਪੂਰ : ਸ਼ਾਹਿਦ ਕਪੂਰ ਨੂੰ ਉਹਨਾਂ ਦੇ ਪਿਤਾ ਨੇ ਇੱਕ ਕਿਤਾਬ ਤੋਹਫੇ ਵਿੱਚ ਦਿੱਤੀ ਸੀ । ਇਸ ਦਾ ਨਾਂਅ ਸੀ ਲ਼ਡਿੲ ਸਿ ਢੳਰਿ ਭੇ ਭਰiੳਨ ੍ਹਨਿੲਸ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਸ਼ਾਹਿਦ ਕਪੂਰ ਸ਼ਾਕਾਹਾਰੀ ਬਣ ਗਏ ਤੇ ਕਈ ਸਾਲਾਂ ਤੋਂ ਉਹ ਸ਼ਾਕਾਹਾਰੀ ਹਨ ।
ਹੋਰ ਪੜ੍ਹੋ
ਬੌਬੀ ਦਿਓਲ ਨੇ ਪਹਿਲੀ ਵਾਰ ਦੱਸਿਆ ਕਿ ਧਰਮਿੰਦਰ ਨਾਲ ਉਹਨਾਂ ਦੇ ਕਿਸ ਤਰ੍ਹਾਂ ਦੇ ਹਨ ਸਬੰਧ, ਇਸ ਵਜ੍ਹਾ ਕਰਕੇ ਕਦੇ ਨਹੀਂ ਕੀਤੀ ਖੁੱਲ ਕੇ ਗੱਲ
ਸੋਨੂੰ ਸੂਦ ਨੇ ਭੈਣ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਤਰ੍ਹਾਂ ਦਿੱਤੀ ਵਧਾਈ
ਕਰੀਨਾ ਕਪੂਰ : ਕਰੀਨਾ ਕਪੂਰ ਇੱਕ ਪੰਜਾਬੀ ਪਰਿਵਾਰ ਤੋਂ ਹਨ । ਪਰ ਉਹ ਵੀ ਸ਼ਾਕਾਹਾਰੀ ਹਨ ਉਹਨਾਂ ਦਾ ਮੰਨਣਾ ਹੈ ਕਿ ਸ਼ਾਕਾਹਾਰੀ ਜ਼ਿਆਦਾ ਹੈਲਦੀ ਹੁੰਦੇ ਹਨ । ਕਰੀਨਾ ਖਾਣ ਪੀਣ ਦੀ ਬਹੁਤ ਸ਼ੌਕੀਨ ਹੈ ਪਰ ਉਹ ਵੈਜ ਖਾਣਾ ਹੀ ਪਸੰਦ ਕਰਦੀ ਹੈ ।
ਆਲੀਆ ਭੱਟ : ਆਲੀਆ ਭੱਟ ਵੀ ਆਪਣੇ ਪਿਤਾ ਵਾਂਗ ਸ਼ਾਕਾਹਾਰੀ ਹਨ । ਉਹਨਾਂ ਨੇ ਗਰਮੀ ਤੋਂ ਬਚਣ ਲਈ ਮੀਟ ਖਾਣਾ ਛੱਡ ਦਿੱਤਾ ਸੀ । ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਇਸ ਨੂੰ ਹੱਥ ਨਹੀਂ ਲਗਾਇਆ ।
ਅਨੁਸ਼ਕਾ ਸ਼ਰਮਾ : ਅਨੁਸ਼ਕਾ ਸ਼ਰਮਾ ਵੀ ਸ਼ਾਕਾਹਾਰੀ ਹਨ ਤੇ ਉਹ ਇਸ ਨੂੰ ਪ੍ਰਮੋਟ ਵੀ ਕਰਦੇ ਹਨ । ਉਹਨਾਂ ਦਾ ਕਹਿਣਾ ਹੈ ਕਿ ਸ਼ਾਕਾਹਾਰੀ ਖਾ ਕੇ ਅਸੀਂ ਆਪਣੀ ਦੁਨੀਆ ਨੂੰ ਬਚਾ ਸਕਦੇ ਹਾਂ । ਅਨੁਸ਼ਕਾ ਦੇ ਕਹਿਣ ਤੇ ਉਹਨਾਂ ਦੇ ਪਤੀ ਵਿਰਾਟ ਕੋਹਲੀ ਨੇ ਵੀ ਸ਼ਾਕਾਹਾਰੀ ਨੂੰ ਅਪਣਾਇਆ ਹੈ ।