ਸ਼ੂਟ ‘ਤੇ ਪਹੁੰਚੀ ਅਨੁਸ਼ਕਾ ਸ਼ਰਮਾ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਨਵੀਂ ਤਸਵੀਰਾਂ ਹੋਈਆਂ ਵਾਇਰਲ
Lajwinder kaur
November 22nd 2020 04:52 PM --
Updated:
November 22nd 2020 04:53 PM

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਅਨੁਸ਼ਕਾ ਸ਼ਰਮਾ ਜੋ ਕਿ ਅਗਲੇ ਸਾਲ ਜਨਵਰੀ ਮਹੀਨੇ ‘ਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨਜ਼ਰ ਆਉਣਗੇ ਨਵੇਂ ਗੀਤ ‘SHONA SHONA’ ‘ਚ, ਫਰਸਟ ਲੁੱਕ ਹੋਈ ਵਾਇਰਲ
ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ । ਜੀ ਹਾਂ ਉਨ੍ਹਾਂ ਨੇ ਕੰਮ ‘ਤੇ ਵਾਪਸੀ ਕਰ ਲਈ ਹੈ । ਉਹ ਏਨੀਂ ਦਿਨੀਂ ਆਪਣੇ ਰਹਿੰਦੇ ਪ੍ਰੋਜੈਕਟਸ ਨੂੰ ਪੂਰਾ ਕਰ ਰਹੀ ਹੈ ।
ਉਨ੍ਹਾਂ ਐਂਡ ਦੀਆਂ ਸ਼ੂਟਿੰਗ ਸ਼ੁਰੂ ਕਰ ਲਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਉਨ੍ਹਾਂ ਨੇ ਸਟਾਈਲਿਸ਼ ਡਰੈੱਸ ਪਾਈ ਹੋਈ ਤੇ ਚਿਹਰੇ ‘ਤੇ ਮਾਸਕ ਲਗਾਇਆ ਹੋਇਆ ਹੈ । ਤਸਵੀਰਾਂ ‘ਚ ਉਨ੍ਹਾਂ ਦਾ ਬੇਬੀ ਬੰਪ ਵੀ ਦਿਖਾਈ ਦੇ ਰਿਹਾ ਹੈ ।
ਪਿਛੇ ਜਿਹੇ ਉਹ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਸਨ । ਵਿਰਾਟ ਕੋਹਲੀ ਦੁਬਈ ‘ਚ ਆਈ.ਪੀ.ਐੱਲ ਮੈੱਚ ਖੇਡਣ ਗਏ ਸਨ ।