‘ਅਨੁਪਮਾ’ ਫੇਮ ਇਸ ਨਾਮੀ ਐਕਟਰ ਨੇ ਗੁਪਚੁੱਪ ਕਰਵਾਇਆ ਵਿਆਹ, ਮਰਾਠੀ ਰੀਤੀ-ਰਿਵਾਜਾਂ ਨਾਲ ਲਏ ਫੇਰੇ

By  Lajwinder kaur January 4th 2023 05:36 PM

Rushad Rana and Ketaki Walawalkar tie the knotਮਸ਼ਹੂਰ ਟੀਵੀ ਐਕਟਰ ਰੁਸ਼ਦ ਰਾਣਾ (Rushad Rana) ਨੇ ਆਖਿਰਕਾਰ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਅਦਾਕਾਰ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ketaki walawalkar ਨਾਲ ਅੱਜ ਯਾਨੀ 4 ਜਨਵਰੀ ਨੂੰ ਸੱਤ ਫੇਰੇ ਲਏ ਹਨ। ਹੁਣ ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ‘ਤੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

rupali ganguly wished rushad and ketaki image source: instagram

ਇਸ ਜੋੜੇ ਨੇ ਮਰਾਠੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਰੁਸ਼ਾਦ ਅਤੇ ਕੇਤਕੀ ਵਿਆਹ ਦੇ ਜੋੜੇ ਵਿੱਚ ਦੋਵੇਂ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਕੇਤਕੀ ਦੇ ਲੁੱਕ ਦੀ ਗੱਲ ਕਰੀਏ ਤਾਂ ਇਸ ਖਾਸ ਦਿਨ ਲਈ, ਉਸਨੇ ਪੀਲੇ ਅਤੇ ਹਰੇ ਰੰਗ ਦੀ ਮਹਾਰਾਸ਼ਟਰੀ ਸਾੜ੍ਹੀ ਪਹਿਨੀ ਹੋਈ ਹੈ, ਜਿਸ ਦੇ ਨਾਲ ਉਸਨੇ ਰਵਾਇਤੀ ਗਹਿਣੇ ਵੀ ਪਹਿਨੇ ਹੋਏ ਹਨ। ਜਦੋਂ ਕਿ ਰੁਸ਼ਾਦ ਧੋਤੀ ਅਤੇ ਕੁੜਤੇ ਵਿੱਚ ਨਜ਼ਰ ਆ ਰਿਹਾ ਹੈ। ਰੁਸ਼ਦ ਇੱਕ ਪਾਰਸੀ ਹੈ ਅਤੇ ਕੇਤਕੀ ਇੱਕ ਮਹਾਰਾਸ਼ਟਰੀ ਹੈ।

Rushad Rana wedding image source: instagram

ਰੁਸ਼ਾਦ 43 ਸਾਲ ਦੀ ਉਮਰ 'ਚ ਦੂਜੀ ਵਾਰ ਲਾੜਾ ਬਣਿਆ...

ਰੁਸ਼ਾਦ ਅਤੇ ਕੇਤਕੀ ਲੰਬੇ ਸਮੇਂ ਤੋਂ ਆਪਣੇ ਵਿਆਹ ਲਈ ਉਤਸ਼ਾਹਿਤ ਸਨ। 43 ਸਾਲ ਦੀ ਉਮਰ 'ਚ ਰੁਸ਼ਾਦ ਫਿਰ ਤੋਂ ਲਾੜਾ ਬਣ ਗਿਆ ਹੈ। ਅਭਿਨੇਤਾ ਦਾ ਪਹਿਲਾ ਵਿਆਹ ਸਾਲ 2010 'ਚ ਹੋਇਆ ਸੀ ਪਰ ਉਨ੍ਹਾਂ ਦਾ ਪਹਿਲਾ ਵਿਆਹ ਸਿਰਫ ਤਿੰਨ ਸਾਲ 'ਚ ਹੀ ਖਤਮ ਹੋ ਗਿਆ। ਸਾਲ 2013 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਵਿਆਹ ਟੁੱਟਣ ਤੋਂ ਬਾਅਦ ਕੇਤਕੀ ਵਾਲਾਵਾਲਕਰ ਰੁਸ਼ਦ ਦੀ ਜ਼ਿੰਦਗੀ 'ਚ ਆ ਗਈ।

rushad rana wedding pic image source: instagram

ਵਿਆਹ ਤੋਂ ਪਹਿਲਾਂ ਇਸ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇਹ ਫੋਟੋ ਇਸ ਜੋੜੇ ਦੀ ਮਹਿੰਦੀ ਦੀ ਰਸਮ ਦੀ ਹੈ, ਜਿਸ ਵਿੱਚ ਕੇਤਕੀ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਨਜ਼ਰ ਆਈ ਸੀ। ਟੀਵੀ ਜਗਤ ਦੇ ਮਸ਼ਹੂਰ ਸਿਤਾਰੇ ਰੁਸ਼ਾਦ ਅਤੇ ਕੇਤਕੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਸੀਰੀਅਲ ਅਨੁਪਮਾ ਦੀ ਪੂਰੀ ਕਾਸਟ ਇਸ ਜੋੜੇ ਦੇ ਵਿਆਹ ਅਤੇ ਬਾਕੀ ਦੇ ਸਾਰੇ ਫੰਕਸ਼ਨ 'ਚ ਪਹੁੰਚੀ ਸੀ।

ਕੌਣ ਹੈ ਕੇਤਕੀ ਵਾਲਾਵਾਲਕਰ

ਕੇਤਕੀ ਟੀਵੀ ਦੇ ਹਿੱਟ ਸੀਰੀਅਲ ਅਨੁਪਮਾ ਦੀ ਰਚਨਾਤਮਕ ਨਿਰਦੇਸ਼ਕ ਹੈ। ਰੁਸ਼ਾਦ ਅਤੇ ਕੇਤਕੀ ਦੀ ਮੁਲਾਕਾਤ ਅਨੁਪਮਾ ਸੀਰੀਅਲ ਦੇ ਸੈੱਟ 'ਤੇ ਹੋਈ ਸੀ। ਉੱਥੇ ਦੋਨਾਂ ਦੀ ਦੋਸਤੀ ਹੋ ਗਈ ਅਤੇ ਫਿਰ ਪਿਆਰ ਹੋ ਗਿਆ। ਰੁਸ਼ਾਦ ਪਿਛਲੇ ਕਈ ਸਾਲਾਂ ਤੋਂ ਟੀਵੀ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ। ਉਹ ਸ਼ੋਅ ਹਿਪ ਹਿਪ ਹੁਰੇ ਵਿੱਚ ਰਾਘਵ ਦੇ ਕਿਰਦਾਰ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਸਸੁਰਾਲ ਸਿਮਰ ਕਾ, ਅਨੁਪਮਾ, ਕਿਊਂਕੀ ਸਾਸ ਭੀ ਕਭੀ ਬਹੂ ਥੀ, ਬੜੇ ਅੱਛੇ ਲਗਤੇ ਹੈਂ ਵਰਗੇ ਸ਼ੋਅਜ਼ ਵਿੱਚ ਕੰਮ ਕਰ ਚੁੱਕੇ ਹਨ।

 

 

View this post on Instagram

 

A post shared by Rups (@rupaliganguly)

Related Post