‘ਅਨੁਪਮਾ’ ਫੇਮ ਰੂਪਾਲੀ ਗਾਂਗੁਲੀ ਨੇ ਸਭ ਦੇ ਸਾਹਮਣੇ ਸੀਨੀਅਰ ਪੱਤਰਕਾਰ ਦੇ ਛੂਹੇ ਪੈਰ; ਫੈਨਜ਼ ਕਰ ਰਹੇ ਨੇ ਤਾਰੀਫ਼

'Anupama' fame Rupali Ganguly news: ਰੂਪਾਲੀ ਗਾਂਗੁਲੀ ਟੈਲੀਵਿਜ਼ਨ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਨੁਪਮਾ ਸ਼ੋਅ ਤੋਂ ਹਰ ਘਰ ਵਿੱਚ ਪਹਿਚਾਣ ਬਨਾਉਣ ਵਾਲੀ ਅਦਾਕਾਰਾ ਆਪਣੇ ਕਿਰਦਾਰ ਨਾਲ ਲੋਕਾਂ ਦੀ ਪਸੰਦ ਬਣ ਗਈ ਹੈ। ਹਾਲ ਹੀ 'ਚ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਅਨੁਪਮਾ ਯਾਨੀ ਕਿ ਰੂਪਾਲੀ ਗਾਂਗੁਲੀ ਦੇ ਫੈਨ ਹੋ ਜਾਵੋਗੇ।
ਹੋਰ ਪੜ੍ਹੋ : ਫ਼ਿਲਮ 'ਕੈਰੀ ਆਨ ਜੱਟਾ 3' ਦਾ ਹੋਇਆ ਰੈਪਅੱਪ; ਜਸਵਿੰਦਰ ਭੱਲਾ ਨੇ ਫ਼ਿਲਮ ਦੀ ਟੀਮ ਨਾਲ ਮਿਲਕੇ ਕੱਟਿਆ ਕੇਕ
image source: Instagram
ਇਸ ਵੀਡੀਓ 'ਚ ਤੁਸੀਂ ਸਟੇਜ 'ਤੇ ਰੁਪਾਲੀ ਗਾਂਗੁਲੀ ਨੂੰ ਖੜ੍ਹੀ ਦੇਖ ਸਕਦੇ ਹੋ। ਇੱਥੇ ਉਨ੍ਹਾਂ ਨੇ ਇੱਕ ਤਜਰਬੇਕਾਰ ਪੱਤਰਕਾਰ ਨੂੰ ਪੁਰਸਕਾਰ ਦਿੱਤਾ। ਪਰ ਅਨੁਪਮਾ ਨੇ ਸਟੇਜ 'ਤੇ ਕੁਝ ਅਜਿਹਾ ਕੀਤਾ ਕਿ ਲੋਕ ਅਦਾਕਾਰਾ ਦੇ ਸੁਭਾਅ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
image source: Instagram
ਰੂਪਾਲੀ ਗਾਂਗੁਲੀ ਨੂੰ ਐਕਸਪੇਂਡੇਬਲ ਅਵਾਰਡਸ ਵਿੱਚ ਅਨੁਭਵੀ ਪੱਤਰਕਾਰ Chaitanya Padukone ਨੂੰ ਪੁਰਸਕਾਰ ਦਿੰਦੇ ਹੋਏ ਦੇਖਿਆ ਗਿਆ ਸੀ। ਖਾਸ ਤੇ ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਐਵਾਰਡ ਦੇਣ ਤੋਂ ਬਾਅਦ ਰੂਪਾਲੀ ਨੇ ਸਿਰ ਝੁਕਾ ਕੇ ਆਸ਼ੀਰਵਾਦ ਲੈਣ ਲਈ ਪੱਤਰਕਾਰ ਦੇ ਪੈਰ ਛੂਹੇ। ਰੂਪਾਲੀ ਦੇ ਇਸ ਸੁਭਾਅ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਕੁਝ ਨੇ ਉਸ ਨੂੰ ਜ਼ਮੀਨ ਨਾਲ ਜੁੜੀ ਹੋਈ ਅਦਾਕਾਰਾ ਦੱਸ ਰਹੇ ਨੇ ਤੇ ਕੁਝ ਉਨ੍ਹਾਂ ਦੀ ਹੋਈ ਚੰਗੀ ਪਾਲਣ-ਪੋਸ਼ਣ ਦੀ ਗੱਲ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
image source: Instagram
View this post on Instagram