ਅਨੁਪਮ ਖੇਰ ਦੀ ਮਾਂ ਨੇ ਸਭ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ਤੇ ਖੇਰ ਨੂੰ ਕਿਹਾ ਮਾਰ ਪਵੇਗੀ

By  Lajwinder kaur January 2nd 2019 04:04 PM
ਅਨੁਪਮ ਖੇਰ ਦੀ ਮਾਂ ਨੇ ਸਭ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ਤੇ ਖੇਰ ਨੂੰ ਕਿਹਾ ਮਾਰ ਪਵੇਗੀ

ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ ਜੋ ਕਿ ਆਪਣੀ ਆਉਣ ਵਾਲੀ ਫਿਲਮ ‘ਦ ਐਕਸਿਡੇਂਟਲ ਪ੍ਰਾਈਮ ਮਿਨਿਸਟਰ’ ਦੇ ਲਈ ਚਰਚਾ ਚ ਬਣੇ ਹੋਏ ਹਨ। ਇਹ ਮੂਵੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਲਿਖੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ‘ਤੇ ਅਧਾਰਿਤ ਹੈ।

https://www.instagram.com/p/BsEJQt6hCcj/

ਅਨੁਪਮ ਖੇਰ ਅਜਿਹੇ ਕਲਾਕਾਰ ਹਨ ਜੋ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਨਵੇਂ ਸਾਲ ਤੇ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਜੋ ਕਿ ਖੂਬ ਵਾਇਰਲ ਹੋ ਰਹੀ ਹੈ। ਹਾਂ ਜੀ ਇਸ ਵੀਡੀਓ ‘ਚ ਉਹ ਤੇ ਉਨ੍ਹਾਂ ਦੀ ਮਾਤਾ ਜੀ ਨਜ਼ਰ ਆ ਰਹੇ ਹਨ। ਵੀਡੀਓ ‘ਚ ਮਾਂ ਬੇਟੇ ਦੋਵੇਂ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਨ। ਪਰ ਅਨੁਪਮ ਖੇਰ ਆਪਣੀ ਮਾਂ ਨੂੰ ਕੈਮਰੇ ਵੱਲ ਦੇਖਣ ਨੂੰ ਕਹਿੰਦੇ ਨੇ ਤਾਂ ਮਾਤਾ ਜੀ ਕਹਿੰਦੇ ਨੇ ਕਿ ਮਾਰ ਪਵੇਗੀ। ਵੀਡੀਓ ਬਹੁਤ ਹੀ ਪਿਆਰੀ ਜਿਸ ਚ ਮਾਂ ਬੇਟਾ ਦਾ ਰਿਸ਼ਤਾ ਬਹੁਤ ਅਨੰਦਮਈ ਨਜ਼ਰ ਆ ਰਿਹਾ ਹੈ। ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਪੁੱਤਰ ਜਿਨਾ ਮਰਜ਼ੀ ਵੱਡਾ ਇਨਸਾਨ ਬਣ ਜੇ ਪਰ ਮਾਂ ਦੇ ਲਈ ਉਹੀ ਛੋਟਾ ਬੱਚਾ ਹੈ ਜਿਸ ਨੂੰ ਪਿਆਰ ਵੀ ਕਰ ਸਕਦੀ ਹੈ ਤੇ ਝਿੜਕ ਵੀ ਸਕਦੀ ਹੈ।

https://www.instagram.com/p/BsHsawaB4iZ/

ਹੋਰ ਵੇਖੋ: ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼

‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ। ਫਿਲਮ ‘ਦ ਐਕਸੀਡੇਂਟਲ ਪ੍ਰਾਈਮ ਮਿਨਿਸਟਰ’ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਵੇਗੀ। ਹਾਲ ਹੀ ‘ਚ ਇਸ ਮੂਵੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਹੁਣ ਤੱਕ ਇਸ ਨੂੰ 39 ਮਿਲੀਅਨ ਲੋਕ ਦੇਖ ਚੁੱਕੇ ਹਨ।

 

 

Related Post