ਅਨੁਪਮ ਖੇਰ ਨੂੰ ਲੱਗਿਆ ਝਟਕਾ, ਜਦੋਂ ਅਦਾਕਾਰ ਨੂੰ ਨਹੀਂ ਪਛਾਣ ਸਕਿਆ ਇਹ ਸ਼ਖਸ, ਵੀਡੀਓ ਵਾਇਰਲ

By  Shaminder June 24th 2021 04:36 PM -- Updated: June 24th 2021 04:47 PM

ਅਨੁਪਮ ਖੇਰ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉੁਨ੍ਹਾਂ ਨੂੰ ਇਕ ਵਿਅਕਤੀ ਨੇ ਪਛਾਨਣ ਤੋਂ ਇਨਕਾਰ ਕਰ ਦਿੱਤਾ । ਦਰਅਸਲ ਅਨੁਪਮ ਖੇਰ ਏਨੀਂ ਦਿਨੀਂ ਹਿਮਾਚਲ ਪ੍ਰਦੇਸ਼ ‘ਚ ਹਨ । ਇਸ ਮੌਕੇ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਇੱਕ ਸ਼ਖਸ ਨੇ ਉਨ੍ਹਾਂ ਨੂੰ ਪਛਾਣਿਆ ਤੱਕ ਨਹੀਂ ।

Anupam-Kher Image From Instagram

ਹੋਰ ਪੜ੍ਹੋ : ਅਮਿਤਾਭ ਬੱਚਨ ਨੇ ਆਪਣੀ ਫਿਲਮ ‘ਨਸੀਬ’ ਨੂੰ ਲੈ ਕੇ ਖੋਲ੍ਹਿਆ ਇਹ ਰਾਜ਼

Anupam Kher Image From Instagram

ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਮੈਂ 518  ਫ਼ਿਲਮਾਂ ਕੀਤੀਆਂ ਹਨ ਅਤੇ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਘੱਟੋ ਘੱਟ ਸਾਡੇ ਭਾਰਤ ‘ਚ ਤਾਂ ਸਭ ਲੋਕ ਮੈਂਨੂੰ ਪਛਾਣਦੇ ਹੀ ਹੋਣਗੇ ।

anupam-kher Image From Instagram

ਪਰ ਸ਼ਿਮਲਾ ਦੇ ਨਜ਼ਦੀਕ ਪਹਾੜੀ ਦੇ ਕੋਲ ਰਹਿਣ ਵਾਲੇ ਗਿਆਨ ਚੰਦ ਜੀ ਨੇ ਮੇਰੀ ਇਹ ਗਲਤ ਫਹਿਮੀ ਦੂਰ ਕਰ ਦਿੱਤੀ, ਉਹ ਵੀ ਬੜੀ ਮਾਸੂਮੀਅਤ ਦੇ ਨਾਲ। ਵੇਖੋ ਅਤੇ ਜ਼ੋਰ ਨਾਲ ਹੱਸੋ’।ਅਨੁਪਮ ਖੇਰ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਆਪਣਾ ਨਜ਼ਰੀਆ ਰੱਖ ਰਹੇ ਹਨ ।

मैं हमेशा गर्व से कहता हूँ कि मैंने 518 फ़िल्में की हैं।और मैं ये मानकर चलता हूँ कि कम से कम हमारे भारत में तो सब मुझे पहचानते ही होंगे। लेकिन शिमला की नज़दीक की पहाड़ी के पास वाले ज्ञानचंद जी ने मेरी ये ग़लतफ़हमी दूर कर दी।वो भी कितनी मासूमियत के साथ! देखिए और ज़ोर से हँसिये।? pic.twitter.com/tK3uxHuUm2

— Anupam Kher (@AnupamPKher) June 24, 2021

;

Related Post