‘ਦ ਐਕਸੀਡੇਂਟਲ ਪ੍ਰਾਈਮ ਮਿਨਿਸਟਰ’ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦ ਐਕਸਿਡੇਂਟਲ ਪ੍ਰਾਈਮ ਮਿਨਿਸਟਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ‘ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਜੋ ਕਿ ਫਿਲਮ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦੇ ਟ੍ਰੇਲਰ ਦਾ ਇੰਤਜਾਰ ਕਾਫ਼ੀ ਲੰਬੇ ਸਮਾਂ ਤੋਂ ਕੀਤਾ ਜਾ ਰਿਹਾ ਸੀ।
‘ਦ ਐਕਸੀਡੇਂਟਲ ਪ੍ਰਾਈਮ ਮਿਨਿਸਟਰ’ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
ਹੋਰ ਵੇਖੋ: ਹਨੀ ਸਿੰਘ ਦੀ ਵਾਪਸੀ ਹੋਵੇਗੀ ਧਮਾਕੇਦਾਰ , ਦੇਖੋ ਵੀਡੀਓ
ਟ੍ਰੇਲਰ ‘ਚ ਤੁਸੀਂ ਦੇਖ ਸਕਦੇ ਹੋ ਕਿ ਮਨਮੋਹਨ ਸਿੰਘ ਦੀ ਭੂਮਿਕਾ ਨੂੰ ਅਨੁਪਮ ਖੇਰ ਨੇ ਬਾਖੂਬੀ ਨਾਲ ਨਿਭਾਇਆ ਹੈ। ਉਹਨਾਂ ਇਸ ਕਿਰਦਾਰ ਨੂੰ ਹੂ ਬ ਹੂ ਵੱਡੇ ਪਰਦੇ ‘ਤੇ ਪੇਸ਼ ਕਰਨ ਲਈ ਬਹੁਤ ਮਿਹਨਤ ਕਰਨੀ ਪਈ। ਟ੍ਰੇਲਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਫਿਲਮ ਵਿੱਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਣ ਕੌਰ ਦਾ ਕਿਰਦਾਰ ਨਿਭਾ ਰਹੇ ਹਨ ਦਿਵਿਆ ਸੇਠ ਸ਼ਾਹ। ਇਸ ਫਿਲਮ ਵਿੱਚ ਪ੍ਰਿਅੰਕਾ ਗਾਂਧੀ ਦੇ ਕਿਰਦਾਰ ‘ਚ ਅਹਾਨਾ ਕੁਮਰਾ ਨਜ਼ਰ ਆਉਣਗੇ, ਜੋ ਕਿ ਪਹਿਲਾਂ ‘ਲਿਪਸਟਿਕ ਅੰਡਰ ਮਾਈ ਬੁਰਕਾ’ ਮੂਵੀ ਚ ਆਪਣੇ ਅਭਿਨੈ ਨੂੰ ਪੇਸ਼ ਕਰ ਚੁੱਕੇ ਹਨ। ਜਦੋਂ ਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ।
https://www.youtube.com/watch?time_continue=13&v=q6a7YHDK-ik
ਦੱਸ ਦਈਏ ਕਿ ਫਿਲਮ ‘ਚ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਰੋਲ ਨਿਭਾ ਰਹੇ ਹਨ। ਜਦੋਂ ਕਿ ਫ਼ਿਲਮ ‘ਚ ਸੋਨੀਆ ਗਾਂਧੀ ਦਾ ਰੋਲ ਸੁਜੈਨ ਬਰਨਰਟ ਨੇ ਨਿਭਾਇਆ ਹੈ। ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਲਿਖੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ‘ਤੇ ਅਧਾਰਿਤ ਇਸ ਮੂਵੀ ਨੂੰ ਬਣਾਇਆ ਗਿਆ ਹੈ। ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ। ਫਿਲਮ ‘ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ’ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਵੇਗੀ।