ਅਨੁਪਮ ਖੇਰ ਦੀ ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਬਾਕਸ ਆਫਿਸ ਦੇ ਰਿਕਾਰਡ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਫ਼ਿਲਮ

By  Pushp Raj March 14th 2022 12:40 PM -- Updated: March 14th 2022 12:48 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ (Anupam Kher) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ (The Kashmir Files) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫਿਲਮ 'ਦਿ ਕਸ਼ਮੀਰ ਫਾਈਲਜ਼' ਇਨ੍ਹੀਂ ਦਿਨੀਂ ਦੇਸ਼ ਭਰ 'ਚ ਛਾਈ ਹੋਈ ਹੈ ਤੇ ਇਸ ਫ਼ਿਲਮ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ ਇਹ ਫ਼ਿਲਮ 31.6 ਕਰੋੜ ਕਮਾਈ ਕਰ ਚੁੱਕੀ ਹੈ।

image From Instagram

ਆਪਣੀ ਰਿਲੀਜ਼ ਦੇ ਨਾਲ ਹੀ ਇਹ ਫ਼ਿਲਮ ਕਈ ਰਿਕਾਰਡ ਕਾਇਮ ਕਰਦੀ ਨਜ਼ਰ ਆ ਰਹੀ ਹੈ। ਦਿ ਕਸ਼ਮੀਰ ਫਾਈਲਜ਼ ਲੰਬੇ ਸਮੇਂ ਤੋਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਸਿਨੇਮਾਘਰਾਂ ਵਿੱਚ ਦਸਤਕ ਦੇਣ ਤੋਂ ਪਹਿਲਾਂ ਹੀ ਕਈ ਵਿਵਾਦਾਂ ਵਿੱਚ ਘਿਰੀ ਹੋਈ ਸੀ। ਹਾਲਾਂਕਿ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਰੋਜ਼ਾਨਾ ਆਧਾਰ 'ਤੇ ਉਮੀਂਦ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਇਸ ਲੜੀ ਵਿੱਚ, ਫਿਲਮ ਨੇ ਐਤਵਾਰ ਨੂੰ ਵੀ ਆਪਣੇ ਬਾਕਸ ਕਲੈਕਸ਼ਨ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ।

 

image From Instagram

ਐਤਵਾਰ ਨੂੰ ਫ਼ਿਲਮ ਦੇ ਬਾਕਸ ਆਫਿਸ ਕਲੈਕਸ਼ਨ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਵਿਵੇਕ ਰੰਜਨ ਅਗਨੀਹੋਤਰੀ ਦੀ ਇਸ ਫ਼ਿਲਮ ਨੂੰ ਛੁੱਟੀਆਂ ਦਾ ਪੂਰਾ ਫਾਇਦਾ ਮਿਲਿਆ ਹੈ। ਫ਼ਿਲਮ ਨੇ ਐਤਵਾਰ ਨੂੰ ਕਰੀਬ 14 ਕਰੋੜ ਦੀ ਕਮਾਈ ਕੀਤੀ ਹੈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਐਤਵਾਰ ਨੂੰ ਕਮਾਈ ਕਰਨ ਤੋਂ ਬਾਅਦ 'ਦਿ ਕਸ਼ਮੀਰ ਫਾਈਲਜ਼' ਕੋਰੋਨਾ ਦੌਰ ਤੋਂ ਬਾਅਦ ਬਾਲੀਵੁੱਡ ਦੀ ਪਹਿਲੀ ਬਲਾਕਬਸਟਰ ਫ਼ਿਲਮ ਬਣ ਗਈ ਹੈ।

image From Instagram

ਹੋਰ ਪੜ੍ਹੋ : ਅਨੁਪਮ ਖੇਰ ਦੀ ਫ਼ਿਲਮ The Kashmir Files ਹੋਈ ਰਿਲੀਜ਼, ਫ਼ਿਲਮ ਵੇਖ ਕੇ ਭਾਵੁਕ ਹੋਏ ਦਰਸ਼ਕ

ਇਸ ਫ਼ਿਲਮ ਦੇ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਫ਼ਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ। ਉਨਾਂ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ, " ਸੱਚਾਈ ਨੂੰ ਪਰਦੇ ਤੇ ਦਰਸਾਉਣਾ  ਅਤੇ ਵਿਸ਼ਵ ਭਰ ਵਿੱਚ ਰਿਕਾਰਡ ਤੋੜਨਾ! #TheKashmirFiles"

14 ਕਰੋੜ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ ਜਿਥੇ ਆਪਣੇ ਰਿਲੀਜ਼ ਹੋਣ ਦੇ ਪਹਿਲੇ ਦਿਨ 3.25 ਕਰੋੜ ਦੀ ਕਮਾਈ ਕੀਤੀ ਤਾਂ ਉਥੇ ਹੀ ਦੂਜੇ ਪਾਸੇ ਆਪਣੀ ਕਮਾਈ ਵਿੱਚ 100 ਫੀਸਦੀ ਇਜ਼ਾਫਾ ਕਰਦੇ ਹੋਏ 8.25 ਕਰੋੜ ਕਮਾਏ। ਇਸ ਤੋਂ ਬਾਅਦ ਐਤਵਾਰ ਨੂੰ ਲਗਾਤਾਰ ਵਿਵਾਦਾਂ ਵਿੱਚ ਰਹਿਣ ਦੇ ਬਾਵਜੂਦ ਫ਼ਿਲਮ ਬਾਕਸ ਆਫਿਸ ਉੱਤੇ ਚੰਗਾ ਪ੍ਰਦਰਸ਼ਨ ਕਰਦੇ ਹੋਏ 14 ਕਰੋੜ ਦੀ ਕਮਾਈ ਕਰਨ ਵਿੱਚ ਕਾਮਯਾਬ ਰਹੀ। ਹੁਣ ਤੱਕ ਇਹ ਫ਼ਿਲਮ 31.6 ਕਰੋੜ ਕਮਾਈ ਕਰਨ ਵਿੱਚ ਕਾਮਯਾਬ ਰਹੀ ਹੈ।

image From Instagram

ਸਾਊਥ ਸੁਪਸਟਾਰ ਪ੍ਰਭਾਸ ਦੀ ਫ਼ਿਲਮ ਰਾਧੇ ਸ਼ਿਆਮ ਨਾਲ ਰਿਲੀਜ਼ ਹੋਈ ਇਸ ਫ਼ਿਲਮ ਨੂੰ ਕਾਫੀ ਘੱਟ ਸਕ੍ਰੀਨਿੰਗਸ ਦੇ ਨਾਲ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਨੂੰ ਸ਼ੁਰੂਆਤ ਵਿੱਚ ਮਹਿਜ਼ 650 ਸਕ੍ਰੀਨਿੰਗਸ ਹੀ ਮਿਲੀ ਸੀ। ਹਲਾਂਕਿ ਹੁਣ ਲੋਕਾਂ ਵਿੱਚ ਇਸ ਫ਼ਿਲਮ ਨੂੰ ਵੇਖਣ ਦਾ ਉਤਸ਼ਾਹ ਵੇਖਦੇ ਹੋਏ ਸਕ੍ਰੀਨਿੰਗਸ ਦੀ ਗਿਣਤੀ ਵਧਾ ਕੇ 2000 ਕਰ ਦਿੱਤੀ ਗਈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਸੱਚੀ ਘਟਨਾ ਉੱਤੇ ਅਧਾਰਿਤ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਛੁਹ ਰਹੀ ਹੈ ਅਤੇ ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਹੀ ਪਸੰਦ ਆ ਰਹੀ ਹੈ।

 

View this post on Instagram

 

A post shared by Vivek Ranjan Agnihotri (@vivekagnihotri)

Related Post