ਅਨੁਪਮ ਖੇਰ ਨੂੰ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਣ ਕਰਦੇ ਹੋਏ ਦੇਖਿਆ ਜਾਂਦਾ ਹੈ । ਪਰ ਦੇਸ਼ ਵਿੱਚ ਕੋਰੋਨਾ ਕਰਕੇ ਜਿਸ ਤਰ੍ਹਾ ਦੇ ਹਾਲਾਤ ਬਣੇ ਹਨ ਉਹਨਾਂ ਨੂੰ ਦੇਖ ਕੇ ਅਨੁਪਮ ਖੇਰ ਨੇ ਵੀ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ ।
Pic Courtesy: Instagram
ਹੋਰ ਪੜ੍ਹੋ :
ਕੋਰੋਨਾ ਮਹਾਮਾਰੀ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਨਾਲ ਤੁਸੀਂ ਆਪਣੇ ਫੇਫੜਿਆਂ ਨੂੰ ਬਣਾ ਸਕਦੇ ਹੋ ਮਜ਼ਬੂਤ
Pic Courtesy: Instagram
ਹਾਲ ਹੀ ਵਿੱਚ ਅਨੁਪਮ ਖੇਰ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ, ਜਿਸ ਵਿੱਚ ਉਹਨਾਂ ਤੋਂ ਦੇਸ਼ ਵਿੱਚ ਪੈਦਾ ਹੋਏ ਹਾਲਾਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਮੇਰੇ ਖ਼ਿਆਲ 'ਚ ਆਲੋਚਨਾ ਜ਼ਿਆਦਾਤਰ ਮਾਮਲਿਆਂ 'ਚ ਜਾਇਜ਼ ਹੈ ਤੇ ਸਰਕਾਰ ਲਈ ਇਸ ਲਈ ਜ਼ਰੂਰੀ ਹੈ ਕਿ ਉਹ ਇਸ ਮੌਕੇ, ਅਜਿਹਾ ਕੰਮ ਕਰੇ ਜਿਸ ਦੇ ਲਈ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ।
Pic Courtesy: Instagram
ਮੈਨੂੰ ਲਗਦਾ ਹੈ ਕਿ ਸਿਰਫ ਇੱਕ ਸੰਵੇਦਨਸ਼ੀਲ ਵਿਅਕਤੀ ਅਜਿਹੀ ਸਥਿਤੀ ਨਾਲ ਪ੍ਰਭਾiਵਤ ਨਹੀਂ ਹੋਵੇਗਾ ..ਲਾਸ਼ਾਂ ਦਰਿਆਵਾਂ ਵਿਚ ਵਹਿ ਰਹੀਆਂ ਹਨ, ਪਰ ਦੂਜੀਆਂ ਰਾਜਨੀਤਿਕ ਪਾਰਟੀਆਂ ਵਲੋਂ ਵੀ ਇਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਸਹੀ ਨਹੀਂ ਹੈ। ਸਾਨੂੰ ਨਾਗਰਿਕਾਂ ਵਜੋਂ ਨਾਰਾਜ਼ ਹੋਣਾ ਚਾਹੀਦਾ ਹੈ ਅਤੇ ਜੋ ਵਾਪਰਿਆ ਹੈ ਉਸ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਉਣਾ ਮਹੱਤਵਪੂਰਨ ਹੈ।"