‘ਦਿ ਗ੍ਰੇਟ ਖਲੀ’ ਦਾ ਕੱਦ ਦੇਖ ਕੇ ਘਬਰਾਏ ਅਨੁਪਮ ਖੇਰ, ਫਿਰ ਐਕਟਰ ਨੇ ਜੁਗਾੜ ਲਾ ਕੇ ਖਿੱਚਵਾਈ ਫੋਟੋ

ਬਾਲੀਵੁੱਡ ਐਕਟਰ ਅਨੁਪਮ ਖੇਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਏਨੀਂ ਦਿਨੀਂ ਉਹ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਫ਼ਿਲਮ ਲਈ ਕਾਫੀ ਤਾਰੀਫਾਂ ਲੁੱਟਣ ਤੋਂ ਬਾਅਦ ਉਹ ਲੋਕਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਹਨ। ਉੱਥੇ ਹੀ, ਹਾਲ ਹੀ ਵਿੱਚ ਅਨੁਪਮ ਖੇਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਹ ਇਕੱਲੀ ਨਹੀਂ ਸਗੋਂ ਉਸ ਦੇ ਨਾਲ ਹੈ ਮਸ਼ਹੂਰ WWE ਚੈਂਪੀਅਨ ‘ਦਿ ਗ੍ਰੇਟ ਖਲੀ’ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : 'ਰਾਮ ਤੇਰੀ ਗੰਗਾ ਮੈਲੀ' ਫ਼ਿਲਮ ਦੀ ਹੀਰੋਇਨ ਮੰਦਾਕਿਨੀ 26 ਸਾਲ ਬਾਅਦ ਅਦਾਕਾਰੀ ਦੇ ਖੇਤਰ ‘ਚ ਕਰਨ ਜਾ ਰਹੀ ਹੈ ਵਾਪਸੀ
ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਹਾਲ ਹੀ 'ਚ ਦਿ ਗ੍ਰੇਟ ਖਲੀ ਨਾਲ ਆਪਣੀ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਅਨੁਪਮ ਖੇਰ ਖਲੀ ਦੇ ਨਾਲ ਖੜ੍ਹੇ ਹਨ, ਪਰ ਉਹ ਨਜ਼ਰ ਨਹੀਂ ਆ ਰਹੇ ਹਨ। ਜਿਸ ਕਰਕੇ ਉਨ੍ਹਾਂ ਨੇ ਨਾਲ ਹੀ ਦੂਜੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਚ ਉਹ ਗ੍ਰੇਟ ਖਲੀ ਤੋਂ ਵੀ ਲੰਬੇ ਨਜ਼ਰ ਆ ਰਹੇ ਹਨ। ਜੀ ਹਾਂ ਦੇਖ ਸਕਦੇ ਹੋ ਐਕਟਰ ਅਨੁਪਮ ਨੇ ਜੁਗਾੜ ਲਾ ਕੇ ਇਹ ਦੂਜੀ ਤਸਵੀਰ ਲਈ ਹੈ। ਜੀ ਹਾਂ, ਦੂਜੀ ਤਸਵੀਰ 'ਚ ਅਨੁਪਮ ਖੇਰ ਕੁਰਸੀ 'ਤੇ ਖੜ੍ਹੇ ਹਨ ਅਤੇ ਖਲੀ ਨਾਲ ਤਸਵੀਰ ਖਿੱਚ ਰਹੇ ਹਨ। ਤਸਵੀਰ ਚ ਦੇਖ ਸਕਦੇ ਗ੍ਰੇਟ ਖਲੀ ਅਨੁਪਮ ਖੇਰ ਵੱਲ ਇਸ਼ਾਰਾ ਵੀ ਕਰ ਰਹੇ ਨੇ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ
ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਅਨੁਪਮ ਖੇਰ ਨੇ ਲਿਖਿਆ ਹੈ- ਖਲੀ ਤੋਂ ਲੰਬਾ ਹੋਣ ਦਾ ਇੱਕ ਹੀ ਤਰੀਕਾ ਬਚਿਆ ਸੀ....ਜੋ ਕਿ ਦੂਜੀ ਤਸਵੀਰ ਵਿੱਚ ਹੈ....’ ਤੇ ਨਾਲ ਹੀ ਉਨ੍ਹਾਂ ਨੇ ਹਾਸੇ ਵਾਲੇ ਇਮੋਜੀ ਵੀ ਪੋਸਟ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕ ਇਸ ਤਸਵੀਰ 'ਤੇ ਕਮੈਂਟ ਕਰਦੇ ਨਹੀਂ ਥੱਕ ਰਹੇ ਹਨ। ਦੱਸ ਦੇਈਏ ਕਿ ਪ੍ਰਸ਼ੰਸਕ ਨੇ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ, ਯੂਜ਼ਰ ਵੀ ਫਨੀ ਕਮੈਂਟ ਕਰ ਰਹੇ ਹਨ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
View this post on Instagram