ਟੀਵੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਹੁਣ ਅਰਸ਼ੀ ਖ਼ਾਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ
Rupinder Kaler
November 22nd 2021 05:30 PM
ਟੀਵੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ । ਜਿੱਥੇ ਮਸ਼ਹੂਰ ਟੀਵੀ ਅਦਾਕਾਰਾ ਮਾਧਵੀ ਗੋਗਾਟੇ ਦਾ ਦੇਹਾਂਤ ਹੋ ਗਿਆ, ਉੱਥੇ ਬਿੱਗ ਬੌਸ ਫੇਮ ਅਰਸ਼ੀ ਖਾਨ (Bigg Boss fame Arshi Khan) ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ । ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਇਹ ਹਾਦਸਾ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਥਾਣਾ ਖੇਤਰ ਦੇ ਸ਼ਿਵਾਲਿਕ ਰੋਡ 'ਤੇ ਵਾਪਰਿਆ ਹੈ ।