ਬਾਲੀਵੁੱਡ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਜਿੱਥੇ ਮਿਸ਼ਠੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ । ਮਿਸ਼ਠੀ ਮੁਖਰਜੀ ਦੇ ਦਿਹਾਂਤ ਦੀ ਖ਼ਬਰ ਤੋਂ ਬਾਲੀਵੁੱਡ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਇੱਕ ਹੋਰ ਬਾਲੀਵੁੱਡ ਅਦਾਕਾਰ ਦੀ ਮੌਤ ਨੇ ਬਾਲੀਵੁੱਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।
vishal Anand
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਵਿਸ਼ਾਲ ਆਨੰਦ ਦੀ ਜਿਨ੍ਹਾਂ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅਸਲੀ ਨਾਂ ਭੀਸ਼ਮ ਕੋਹਲੀ ਸੀ।
ਹੋਰ ਪੜ੍ਹੋ :ਨੇਹਾ ਕੱਕੜ ਨਾਲ ਸਟੇਜ ‘ਤੇ ਹੋਈ ਘਟਨਾ ‘ਤੇ ਬੋਲੇ ਵਿਸ਼ਾਲ ਦਦਲਾਨੀ
vishal-anand
ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਕੁੱਲ 11 ਫਿਲਮਾਂ ਕੀਤੀਆਂ। ਉਨ੍ਹਾਂ ਕੁਝ ਫਿਲਮਾਂ ਪ੍ਰੋਡਿਊਸ ਤੇ ਡਾਇਰੈਕਟ ਵੀ ਕੀਤੀਆਂ। ਚਲਤੇ-ਚਲਤੇ ਫਿਲਮ ਵਿਚ ਉਨ੍ਹਾਂ ਨੇ ਸਿਮੀ ਗਰੇਵਾਲ ਨਾਲ ਕੰਮ ਕੀਤਾ ਤੇ ਇਸ ਫਿਲਮ ਰਾਹੀਂ ਸੰਗੀਤਕਾਰ ਬੱਪੀ ਲਹਿਰੀ ਨੂੰ ਵੀ ਬ੍ਰੇਕ ਦਿੱਤਾ।
vishal Anand
ਉਨ੍ਹਾਂ ਦੀਆਂ ਫਿਲਮਾਂ 'ਚ 'ਹਮਾਰਾ ਅਧਿਕਾਰ', 'ਸਾ ਰੇ ਗਾ ਮਾ', 'ਟੈਕਸੀ ਡਰਾਈਵਰ', 'ਇੰਤਜ਼ਾਰ', 'ਹਿੰਦੋਸਤਾਨ ਕੀ ਕਸਮ', 'ਦਿਲ ਸੇ ਮਿਲੇ ਦਿਲ', 'ਕਿਸਮਤ' ਤੇ 'ਮੈਨੇ ਜੀਨਾ ਸੀਖ ਲੀਆ' ਜ਼ਿਕਰਯੋਗ ਹਨ।