419 ਰੁਪਏ ਲੈ ਕੇ ਮੁੰਬਈ ਆਏ ਸਨ ਅਨੂੰ ਕਪੂਰ, ਦੱਸਿਆ ਕਿਸ ਤਰ੍ਹਾਂ ਦਾ ਰਿਹਾ ਫ਼ਿਲਮੀ ਸਫ਼ਰ

By  Rupinder Kaler June 30th 2020 10:34 AM
419 ਰੁਪਏ ਲੈ ਕੇ ਮੁੰਬਈ ਆਏ ਸਨ ਅਨੂੰ ਕਪੂਰ, ਦੱਸਿਆ ਕਿਸ ਤਰ੍ਹਾਂ ਦਾ ਰਿਹਾ ਫ਼ਿਲਮੀ ਸਫ਼ਰ

ਵਿੱਕੀ ਡੋਨਰ, ਡਰੀਮ ਗਰਲ, ਧਰਮ ਸੰਕਟ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਨੂੰ ਕਪੂਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਪੋਸਟ ਵਿੱਚ ਉਹਨਾਂ ਨੇ ਆਪਣੇ ਕਰੀਅਰ ਦੇ 38 ਸਾਲਾਂ ਦਾ ਜ਼ਿਕਰ ਕੀਤਾ ਹੈ । ਆਪਣੇ ਫ਼ਿਲਮੀ ਸਫ਼ਰ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ।

ਫੇਸਬੁੱਕ ਤੇ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਉਹ 38 ਸਾਲਾਂ ਤੋਂ ਇੰਡਸਟਰੀ ਵਿੱਚ ਸਟਰਗਲ ਕਰ ਰਹੇ ਹਨ । 29 ਜੂਨ 1982 ਵਿੱਚ ਉਹ ਮੁੰਬਈ ਆਏ ਸਨ । ਉਸ ਸਮੇਂ ਉਹਨਾਂ ਕੋਲ 419 ਰੁਪਏ 25 ਪੈਸੇ ਸਨ । ਅੱਜ ਉਹਨਾਂ ਨੇ ਆਪਣੀ ਪਹਿਚਾਣ ਬਣਾਈ ਹੈ ।

ਅਨੂੰ ਕਪੂਰ ਦਮਦਾਰ ਅਦਾਕਾਰੀ ਤੋਂ ਇਲਾਵਾ ਆਪਣੀ ਗਾਇਕੀ ਲਈ ਵੀ ਜਾਣੇ ਜਾਂਦੇ ਹਨ । ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਨੂੰ ਕਪੂਰ ਆਯੂਸ਼ਮਨ ਖੁਰਾਣਾ ਦੀ ਫ਼ਿਲਮ ਡਰੀਮ ਗਰਲ ਵਿੱਚ ਦਿਖਾਈ ਦਿੱਤੇ ਸਨ । ਜਿਸ ਵਿੱਚ ਉਹਨਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ ।

Related Post