ਕਸ਼ਮੀਰ ਦੀਆਂ ਵਾਦੀਆਂ 'ਚ ਦੋਸਤਾਂ ਨਾਲ ਅਨਮੋਲ ਕਵਾਤਰਾ ਕਰ ਰਹੇ ਮਸਤੀ,ਵੀਡੀਓ ਹੋ ਰਿਹਾ ਵਾਇਰਲ

ਅਨਮੋਲ ਕਵਾਤਰਾ ਏਨੀਂ ਦਿਨੀਂ ਕਸ਼ਮੀਰ ਦੀਆਂ ਹਸੀਨ ਵਾਦੀਆਂ ਦਾ ਮਜ਼ਾ ਲੈ ਰਹੇ ਹਨ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਵੀਡੀਓਜ਼ 'ਚ ਉਹ ਬਰਫ ਅਤੇ ਹਿੰਦੁਸਤਾਨ ਦੀ ਜ਼ਨਤ ਦਾ ਜ਼ਿਕਰ ਕਰ ਰਹੇ ਹਨ । ਇਸ ਵੀਡੀਓ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੁਝ ਦੋਸਤ ਵੀ ਨਜ਼ਰ ਆ ਰਹੇ ਨੇ ।
ਹੋਰ ਵੇਖੋ:ਅਨਮੋਲ ਕਵਾਤਰਾ ਨੇ ਦੀਵਾਲੀ ਦੇ ਮੌਕੇ ‘ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਵੰਡੇ ਕੰਬਲ, ਦੇਖੋ ਵੀਡੀਓ
https://www.instagram.com/p/B6ksd8RlxBr/
ਜੋ ਉਨ੍ਹਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ । ਉਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਕਈ ਵੀਡੀਓਜ਼ ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ।
anmol kwatara in jammu and kashmir
ਅਨਮੋਲ ਕਵਾਤਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਗੀਤਾਂ ਦੇ ਨਾਲ-ਨਾਲ ਸਮਾਜ ਦੀ ਭਲਾਈ ਲਈ ਵੀ ਕੰਮ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਵਿੰਗ ਹੈ ।ਸੋਸ਼ਲ ਮੀਡੀਆ 'ਤੇ ਵੀ ਅਕਸਰ ਉਨ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਜਿੱਥੇ ਕੋਈ ਨਹੀਂ ਪਹੁੰਚਦਾ ਉਥੇ ਉਹ ਮਦਦ ਲਈ ਪਹੁੰਚ ਜਾਂਦੇ ਹਨ ।