ਅਨਮੋਲ ਕਵਾਤਰਾ ਨੇ ਜਨਮ ਦਿਨ ‘ਤੇ ਵਧਾਈ ਦੇਣ ਵਾਲੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

By  Shaminder May 17th 2021 02:17 PM

ਅਨਮੋਲ ਕਵਾਤਰਾ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਅਨਮੋਲ ਕਵਾਤਰਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਭੇਜੀਆਂ ਜਿਸ ਲਈ  ਅਨਮੋਲ ਨੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਅਨਮੋਲ ਕਵਾਤਰਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਦੋਸਤੋ ਤੁਹਾਡਾ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਜਨਮਦਿਨ ਤੇ ਦੁਆਵਾਂ ਭੇਜਣ ਲਈ, ਅਤੇ ਮੁਆਫੀ ਵੀ ਚਾਹੁੰਨਾ ਤੁਹਾਡੇ ਮੈਸੇਜ ਕਾਲ ਦੇ ਜਵਾਬ ਨਹੀਂ ਦੇ ਪਾਇਆ ਪ੍ਰਮਾਤਮਾ ਤੁਹਾਨੂੰ ਸਾਰਿਆ ਨੂੰ ਚੜ੍ਹਦੀ ਕਲਾਂ ਬਖਸ਼ਣ’ ।

anmol Image From Anmol Kwatra's Instagram

ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਖ਼ਾਸ ਪੋਸਟ 

anmol Image From Anmol Kwatra's Instagram

ਦੱਸ ਦਈਏ ਕਿ ਅਨਮੋਲ ਕਵਾਤਰਾ ਨੇ ਆਪਣੇ ਜਨਮ ਦਿਨ ਵੀ ਖ਼ਾਸ ਅੰਦਾਜ਼ ‘ਚ ਮਨਾਇਆ ਅਤੇ ਮਹਾਮਾਰੀ ਨੂੰ ਵੇਖਦੇ ਹੋਏ 101 ਅੰਤਿਮ ਸਸਕਾਰ ਦੇ ਲਈ ਲੁਧਿਆਣਾ ਦੇ ਸ਼ਮਸ਼ਾਨ ਘਾਟ ‘ਚ ਲੱਕੜੀ ਦਾਨ ਕੀਤੀ ਤਾਂ ਕਿ ਕਿਸੇ ਲੋੜਵੰਦ ਦੀ ਜ਼ਰੂਰਤ ਪੂਰੀ ਹੋ ਸਕੇ।

Anmol Image From Anmol Kwatra's Instagram

ਅਨਮੋਲ ਕਵਾਤਰਾ ਨੇ ਲਿਖਿਆ ਕਿ ‘ ਦੋਸਤੋ ਅੱਜ ਜਨਮਦਿਨ ਮੌਕੇ ਤੇ ਸਕੰਟ ਦੀ ਘੜੀ ਨੂੰ ਮੁੱਖ ਰੱਖਦੇ ਹੋਏ 101ਸੰਸਕਾਰ ਦੀ ਲੱਕੜ ਲੁਧਿਆਣਾ ਦੇ ਵੱਖ-ਵੱਖ ਸਮਸ਼ਾਨ ਘਾਟ ਵਿਖੇ ਪਹੁੰਚਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਲੌੜਵੰਦ ਦੀ ਜਰੂਰਤ ਪੂਰੀ ਹੋ ਸਕੇ, ਜਨਮਦਿਨ ਮਨਾਉਣ ਦਾ ਇਸ ਤੋਂ ਵਧੀਆ ਹੋਰ ਕੀ ਤਰੀਕਾ ਹੋਉ ਵਾਹਿਗੁਰੂ ਸਭ ਤੇ ਮਿਹਰ ਕਰਨ' ਦੱਸ ਦਈਏ ਕਿ ਅਨਮੋਲ ਕਵਾਤਰਾ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ । ਉਹ ਸਮਾਜ ਸੇਵਾ ਦੇ ਨਾਲ ਨਾਲ ਗਾਇਕੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ ।

 

View this post on Instagram

 

A post shared by Anmol Kwatra (@anmolkwatra96)

ਜਲਦ ਹੀ ਉਹ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ । ਆਪਣੀ ਸਮਾਜ ਸੇਵਾ ਕਰਕੇ ਉਹ ਲੋਕਾਂ ‘ਚ ਕਾਫੀ ਹਰਮਨ ਪਿਆਰੇ ਹਨ ।

 

View this post on Instagram

 

A post shared by Anmol Kwatra (@anmolkwatra96)

Related Post