ਅਨਮੋਲ ਕਵਾਤਰਾ ਨੇ ਆਪਣੇ ਇਸ ਖ਼ਾਸ ਦਿਨ 'ਤੇ ਇਨ੍ਹਾਂ ਖ਼ਾਸ ਨੌਜਵਾਨਾਂ ਨਾਲ ਇੰਝ ਕੀਤਾ ਇਨਜੁਆਏ,ਵੀਡੀਓ ਕੀਤਾ ਸਾਂਝਾ

ਅਨਮੋਲ ਕਵਾਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਉਹ ਕੁਝ ਦਿਵਿਆਂਗ ਨੌਜਵਾਨਾਂ ਦੇ ਨਾਲ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਅਨਮੋਲ ਕਵਾਤਰਾ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਇਨ੍ਹਾਂ ਦਿਵਿਆਂਗ ਬੱਚਿਆਂ ਦੇ ਨਾਲ ਪਿਆਰ ਜਤਾਉਂਦੇ ਹੋਏ ਨਜ਼ਰ ਆ ਰਹੇ ਨੇ ।
ਹੋਰ ਵੇਖੋ:ਕਸ਼ਮੀਰ ਦੀਆਂ ਵਾਦੀਆਂ ‘ਚ ਦੋਸਤਾਂ ਨਾਲ ਅਨਮੋਲ ਕਵਾਤਰਾ ਕਰ ਰਹੇ ਮਸਤੀ,ਵੀਡੀਓ ਹੋ ਰਿਹਾ ਵਾਇਰਲ
https://www.instagram.com/p/B8j2_2slnD_/
ਉਨ੍ਹਾਂ ਨੇ ਇਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ 'ਵੀਹ ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਵੇਖੀ ਸੀ, ਜਿਸ ਵਿੱਚ ਅੰਕੁਸ਼, ਗਗਨ ਅਤੇ ਸੁਨੀਤਾ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੰਘਰਸ਼ ਜੋ ਉਹ ਪਿਛਲੇ ਪੈਂਤੀ ਸਾਲ ਤੋਂ ਕਰਦੇ ਆ ਰਹੇ ਸਨ। ਇਹ ਤਿੰਨੋਂ ਭੈਣ ਭਰਾ ਚੱਲ ਨਹੀਂ ਸਕਦੇ ।
https://www.instagram.com/p/B8L49tnlDLp/
ਮੈਂ ਇੰਟਰਵਿਊ 'ਚ ਵੇਖਿਆ ਕਿ ਅਨਮੋਲ ਵੀਰੇ ਦੀਆਂ ਵੀਡੀਓਜ਼ ਬਹੁਤ ਉਤਸ਼ਾਹਿਤ ਕਰਦੀਆਂ ਹਨ । ਸਰਕਾਰ ਇਨ੍ਹਾਂ ਨੂੰ ਸਾਢੇ ਸੱਤ ਸੌ ਰੁਪਏ ਪੈਨਸ਼ਨ ਮੁਹੱਈਆ ਕਰਵਾਉਂਦੀ ਹੈ ਅਤੇ ਇਸ ਨਾਲ ਉਹ ਹਰ ਮਹੀਨੇ 250 ਰੁਪਏ ਦੀ ਸੇਵਾ ਕਰਨ ਦਾ ਸੁਫ਼ਨਾ ਵੇਖਦਾ ਹੈ ।ਇਸ ਇੰਟਰਵਿਊ ਨੂੰ ਵੇਖਣ ਤੋਂ ਬਾਅਦ ਮੇਰੀਆਂ ਅੱਖਾਂ 'ਚ ਹੰਝੂ ਸਨ ਅਤੇ ਮੈਂ ਉਨ੍ਹਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਅਤੇ ਜਿਸ ਤੋਂ ਬਾਅਦ ਇਸ ਖ਼ਾਸ ਦਿਨ 'ਤੇ ਇਨ੍ਹਾਂ ਦੇ ਨਾਲ ਸਾਰਾ ਦਿਨ ਬਿਤਾਇਆ'।