ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ,ਇਹੀ ਸੁਨੇਹਾ ਦੇ ਰਹੇ ਨੇ ਅਨਮੋਲ ਕਵਾਤਰਾ,ਵੇਖੋ ਵੀਡੀਓ 

By  Shaminder March 15th 2019 11:08 AM

ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ । ਜੀ ਹਾਂ ਅਨਮੋਲ ਕਵਾਤਰਾ ਨੇ ਗੁਰਦਾਸ ਮਾਨ ਦੇ ਇਸ ਗੀਤ ਨੂੰ ਸਾਰਥਕ ਸਾਬਿਤ ਕਰ ਵਿਖਾਇਆ ਹੈ । ਜੀ ਹਾਂ ਆਪਣੀ ਸਿਹਤ ਨੂੰ ਲੈ ਕੇ ਉਹ ਬੇਹੱਸ ਸਚੇਤ ਰਹਿੰਦੇ ਨੇ ਅਤੇ ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਉਹ ਜਿੰਮ ਦਾ ਸਹਾਰਾ ਲੈਂਦੇ ਨੇ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਵੇਟ ਲਿਫਟਿੰਗ ਕਰਦੇ  ਵਿਖਾਈ ਦੇ ਰਹੇ ਨੇ ।

ਹੋਰ ਵੇਖੋ :ਮਿੰਦੋ ਤਸੀਲਦਾਰਨੀ ਦੇ ਸੈੱਟ ‘ਤੇ ਦੇਖੋ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਨੇ ਕਿਸ ਤਰ੍ਹਾ ਕੀਤੀ ਮਸਤੀ, ਦੇਖੋ ਵੀਡਿਓ

https://www.instagram.com/p/Bu_hAmeHKto/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਗੈੱਸ ਕਰੋ ਕਿ ਇਨ੍ਹਾਂ ਦਾ ਕਿੰਨਾ ਭਾਰ ਹੈ । ਦੱਸ ਦਈਏ ਕਿ ਅਨਮੋਲ ਕਵਾਤਰਾ ਇੱਕ ਕਾਮਯਾਬ ਗਾਇਕ ਹੋਣ ਦੇ ਨਾਲ –ਨਾਲ ਇੱਕ ਵਧੀਆ ਸਮਾਜ ਸੇਵਕ ਵੀ ਨੇ ਅਤੇ ਉਨ੍ਹਾਂ ਵੱਲੋਂ ਸਮਾਜ ਦੀ ਭਲਾਈ ਲਈ ਕਈ ਕਾਰਜ ਕੀਤੇ ਜਾ ਰਹੇ ਨੇ ।

anmol kwatra anmol kwatra

ਭਾਵੇਂ ਜ਼ਰੂਰਤਮੰਦ ਬੱਚਿਆਂ ਦੀ ਮਦਦ ਹੋਵੇ ਜਾਂ ਫਿਰ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਲਈ ਕੋਈ ਕੰਮ ਕਰਨਾ ਹੋਵੇ ਹਰ ਕੰਮ 'ਚ ਉਹ ਵੱਧ ਚੜ ਕੇ ਭਾਗ ਲੈਂਦੇ ਹਨ ।

Related Post