
ਪੰਜਾਬੀ ਇੰਡਸਟਰੀ ਦੀ ਦਮਦਾਰ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਆਪਣੇ ਗੀਤਾਂ ਦੇ ਨਾਲ ਨਾਲ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ ‘ਚ ਅਨੋਮਲ ਗਗਨ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਰੋਤਿਆਂ ਵੱਲੋਂ ਬੱਬੂ ਮਾਨ ਦੇ ਗੀਤ ਗਾਉਣ ਦੀ ਡਿਮਾਂਡ ਆਈ ਤਾਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਂ ਸਰੋਤਿਆਂ ਲਈ ਹੀ ਇੱਥੇ ਆਈ ਹਾਂ ਜੇ ਕਿਸੇ ਦਾ ਦਿਲ ਬੱਬੂ ਮਾਨ ਦੇ ਗੀਤ ਸੁਣਨ ਦਾ ਕਰ ਰਿਹਾ ਹੈ ਤਾਂ ਮੈਂ ਉਹ ਗਾਵਾਂਗੀ ਤੇ ਜੇ ਕੁਲਦੀਪ ਮਾਣਕ ਸੁਣਨਾ ਪਸੰਦ ਕਰਨਗੇ ਤਾਂ ਮੈਂ ਉਨ੍ਹਾਂ ਦੇ ਗੀਤ ਵੀ ਗਾਵਾਂਗੀ।
View this post on Instagram
ਹੋਰ ਵੇਖੋ: ਦਲੇਰ ਮਹਿੰਦੀ ਦੀ ਬੇਟੀ ਰਬਾਬ ਮਹਿੰਦੀ ਵੀ ਹੈ ਗੁਰੂ ਰੰਧਾਵਾ ਦੀ ਫੈਨ, ਦੇਖੋ ਤਸਵੀਰਾਂ
ਇਸ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਮਾਨ ਸਾਹਿਬ ਦੇ ਗੀਤ ‘ਪਿੰਡ ਪਹਿਰਾ ਲੱਗਦਾ’ ਤੇ ‘ਪੱਕੀ ਕਣਕ’ ਗਾਏ ਇਸ ਤੋਂ ਇਲਾਵਾ ਮਾਣਕ ਸਾਹਿਬ ਦੇ ਗੀਤ 'ਯਾਰਾਂ ਦਾ ਟਰੱਕ ਬੱਲੀਏ' ਤੇ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਵਰਗੇ ਕਈ ਗੀਤ ਗਾਏ। ਅਨਮੋਲ ਗਗਨ ਮਾਨ ਨੇ ਆਪਣੇ ਲਾਈਵ ਸ਼ੋਅ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤੀਆਂ ਨੇ। ਅਨਮੋਲ ਗਗਨ ਮਾਨ ਜੋ 2019 ਦਾ ਪਹਿਲਾਂ ਗੀਤ ਚੰਡੀਗੜ੍ਹ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
View this post on Instagram