‘ਚੰਡੀਗੜ੍ਹ’ ਲੈ ਕੇ ਆ ਰਹੀ ਹੈ ਪੰਜਾਬ ਦੀ ਘੈਂਟ ਜੱਟੀ ਅਨਮੋਲ ਗਗਨ ਮਾਨ

By  Lajwinder kaur November 28th 2018 12:54 PM

ਅਨਮੋਲ ਗਗਨ ਮਾਨ ਅਜੋਕੇ ਦੋਰ ਦੀ ਬਹੁ ਚਰਚਿਤ ਪੰਜਾਬੀ ਗਾਇਕਾ ਹੈ। ਹਾਂ ਜੀ ਗੱਲ ਕਰ ਰਹੇ ਹਾਂ ਪੰਜਾਬ ਦੀ ਘੈਂਟ ਜੱਟੀ ਅਨਮੋਲ ਗਗਨ ਮਾਨ ਦੀ ਜੋ ਕੇ ਅਪਣੀ ਆਵਾਜ਼ ਨਾਲ ਸਭ ਨੂੰ ਅਪਣਾ ਦੀਵਾਨਾ ਬਣਾ ਰੱਖਿਆ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ‘ਚ ਬਹੁਤ ਸਾਰੇ ਵਧੀਆਂ ਗਾਣੇ ਦਿੱਤੇ ਹਨ ਜਿਹਨਾਂ ਨੇ ਅੱਤ ਹੀ ਕਰਵਾਈ ਹੋਈ ਹੈ। ਤੇ ਇੱਕ ਵਾਰ ਫੇਰ ਤੋਂ ਅਨਮੋਲ ਨਵਾਂ ਟ੍ਰੈਕ ‘ਚੰਡੀਗੜ੍ਹ’ ਲੈ ਕੇ ਆਉਣ ਵਾਲੇ ਹਨ। anmol gagan maan

ਹੋਰ ਪੜ੍ਹੋ: ਝੂੰਮਣ ‘ਤੇ ਮਜਬੂਰ ਕਰੇਗਾ? ਜਾਣੋ ਕੀ ਨਵਾਂ ਲੈ ਕੇ ਆ ਰਹੇ ਨੇ ਡੌਕਟਰਜ਼

ਅਨਮੋਲ ਗਗਨ ਮਾਨ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੰਦੇ ਹੋਏ ਦੱਸਿਆ ਹੈ ਕਿ ਫਾਇਨਲੀ ‘ਚੰਡੀਗੜ੍ਹ’  ਗੀਤ ਦਾ ਪੋਸਟਰ ਰਿਲੀਜ਼ ਹੋਇਆ ਹੈ। ਉਹਨਾਂ ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਇਸ ਗਾਣਾ ਬਹੁਤ ਹੀ ਸੋਹਣਾ ਬਣਿਆ ਹੈ। ਇਸ ਗੀਤ ਨੂੰ ਗਾਉਣ ਦੇ ਨਾਲ ਨਾਲ ਅਨਮੋਲ ਨੇ ਇਸ ਨੂੰ ਡਾਇਰੈਕਟ ਵੀ ਖੁਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆਵੇਗਾ। ਇਸ ਗੀਤ ਨੂੰ ਲੈ ਕੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਬਹੁਤ ਉਤਸ਼ਾਹਿਤ ਹੈ। ਇਸ ਗੀਤ ਦੇ ਬੋਲ ਅਨਮੋਲ ਗਗਨ ਮਾਨ ਤੇ ਜਨਕ ਸ਼ਰਮੀਲਾ ਨੇ ਲਿਖੇ ਹਨ। ਇਹ ਗੀਤ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

https://www.facebook.com/AnmolGaganMaan/photos/a.759898630730124/1970982199621755/?type=3&theater

ਇਸ ਤੋਂ ਪਹਿਲਾਂ ਅਨਮੋਲ ਗਗਨ ਮਾਨ ‘ਟਰਾਲੇ’ ਪੰਜਾਬੀ ਸੌਂਗ ਲੈਕੇ ਦਰਸ਼ਕਾਂ ਦੇ ਰੂਬਰੂ ਹੋਏ ਸੀ।  ਜਿਸਨੂੰ ਲੋਕਾਂ ਦੁਆਰਾ ਪਾਫੀ ਪਸੰਦ ਕੀਤਾ ਗਿਆ ਸੀ। ਇਸ ਗੀਤ ਦੇ ਬੋਲ ” ਗੈਰੀ ਅਟਵਾਲ ਅਤੇ ਖੁਦ  ਅਨਮੋਲ ਗਗਨ ਮਾਨ ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ  ਗੁਰ ਸਿੱਧੂ  ਦੁਆਰਾ ਦਿੱਤਾ ਗਿਆ ਸੀ।

anmol gagan maan

ਹੋਰ ਪੜ੍ਹੋ: ਭੰਗੜਾ ਪਾਉਣ ਮੈਂ ਤਾਂ ਗਿਆ ਸੀ ਹਿੱਪ ਹੌਪ ਦੇ ਸਟੈੱਪ ਕੁੜ੍ਹੀ ਲਾਉਣ ਲੱਗ ਪਈ –ਜੀ ਸਿੱਧੂ

ਦੱਸ ਦੇਈਏ ਚੰਡੀਗੜ੍ਹ ਸ਼ਹਿਰ ‘ਤੇ ਪਹਿਲਾਂ ਵੀ ਬਹੁਤ ਗੀਤ ਗਾਏ ਜਾ ਚੁੱਕੇ ਨੇ ਤੇ ਸਾਰੇ ਹੀ ਬਹੁਤ ਸੁਪਰ ਡੁਪਰ ਹਿੱਟ ਰਹੇ ਸਨ। ਹੁਣ ਦੇਖਣ ਇਹ ਹੋਵੇਗਾ ਕਿ ਅਨਮੋਲ ਗਗਨ ਮਾਨ ਦਾ ਇਹ ਗੀਤ ਲੋਕਾਂ ਦੀ ਕਸੌਟੀ ਤੇ ਪੂਰਾ ਉਤਰ ਪਾਉ ਜਾ ਨਹੀਂ।

Related Post