ਅੰਕਿਤਾ ਲੋਖੰਡੇ ਕਾਰ ‘ਚ ਹੀ ਪਤੀ ਦੇ ਨਾਲ ਬਣਾਈ ਵੀਡੀਓ, ਪੰਜਾਬੀ ਗੀਤ ‘ਬਿਜਲੀ ਬਿਜਲੀ’ ਦਾ ਅਨੰਦ ਲੈਂਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲਦਾ ਹੈ। ਹਾਰਡੀ ਸੰਧੂ ਦਾ ਗੀਤ ‘ਬਿਜਲੀ ਬਿਜਲੀ’ (Bijlee Bijlee) ਹਰ ਕਿਸੇ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਬਾਲੀਵੁੱਡ ਸਿਤਾਰੇ ਤੋਂ ਲੈ ਕੇ ਟੀਵੀ ਜਗਤ ਦੇ ਸਿਤਾਰੇ ਇਸ ਗੀਤ ‘ਤੇ ਥਿਰਕਦੇ ਨਜ਼ਰ ਆਉਂਦੇ ਹਨ ਤੇ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਹਨ । ਇਸ ਵਾਰ ਪਵਿੱਤਰ ਰਿਸ਼ਤਾ ਫੇਮ ਅਦਾਕਾਰਾ ਅੰਕਿਤਾ ਲੋਖੰਡੇ Ankita Lokhande ਵੀ ਪੰਜਾਬੀ ਗੀਤ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ।
ਹੋਰ ਪੜ੍ਹੋ : ਤਨਜ਼ਾਨੀਆ ਦੇ ਭੈਣ-ਭਰਾ ‘ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਬੁਖ਼ਾਰ, ਜੱਸ ਮਾਣਕ ਤੇ ਕਾਕੇ ਦੇ ਗੀਤਾਂ ਉੱਤੇ ਬਣਾਈਆਂ ਵੀਡੀਓਜ਼
image From instagram
ਅੰਕਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਹਾਰਡੀ ਸੰਧੂ ਦੇ ਗੀਤ ਬਿਜਲੀ ਬਿਜਲੀ ਉੱਤੇ ਮਸਤੀ ਕਰਦੀ ਹੋਈ ਨਜ਼ਰ ਆਈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਕਾਰ ਚ ਹੀ ਬਣਾਈ ਹੈ। ਕਾਰ ਚ ਹੀ ਬਿਜਲੀ ਬਿਜਲੀ ਗੀਤ ਚੱਲ ਰਿਹਾ ਹੈ ਤੇ ਉਹ ਕਾਰ ‘ਚ ਹੀ ਬੈਠੇ-ਬੈਠੇ ਮੁਵ ਕਰਦੇ ਹੋਈ ਨਜ਼ਰ ਆ ਰਹੀ ਹੈ। ਵੀਡੀਓ ਚ ਉਨ੍ਹਾਂ ਦੇ ਪਤੀ ਵਿੱਕੀ ਜੈਨ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿਆ ਮਜ਼ਾਕ ਹੈ..’। ਇਸ ਵੀਡੀਓ ਉੱਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਨੇ।
ਦੱਸ ਦਈਏ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਪਿਛਲੇ ਸਾਲ 14 ਦਸੰਬਰ ਨੂੰ ਵਿਆਹ ਕਰਵਾਇਆ ਸੀ। ਇਹ ਵਿਆਹ 2021 ਸਾਲ ਦੇ ਸਭ ਤੋਂ ਚਰਚਿਤ ਵਿਆਹਾਂ ‘ਚੋਂ ਇੱਕ ਰਿਹਾ । ਅੰਕਿਤਾ ਲੋਖੰਡੇ ਆਪਣੇ ਪਤੀ ਦੇ ਨਾਲ ਆਪਣੀ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅੰਕਿਤ ਕਈ ਨਾਮੀ ਸੀਰੀਅਲਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ।
View this post on Instagram