ਅਨੀਤਾ ਦੇਵਗਨ ਦਾ ਠੰਡ ਨਾਲ ਹੋਇਆ ਬੁਰਾ ਹਾਲ; ਸਰਦੀ ਤੋਂ ਬਚਣ ਲਈ ਅਪਣਾਇਆ ਇਹ ਢੰਗ, ਦੇਖੋ ਵੀਡੀਓ
Lajwinder kaur
January 22nd 2023 10:39 AM --
Updated:
January 22nd 2023 10:58 AM
Anita Devgan news: ਅਨੀਤਾ ਦੇਵਗਨ ਪੰਜਾਬੀ ਇੰਡਸਟਰੀ ਦੀ ਅਜਿਹੀ ਅਦਾਕਾਰਾ ਹੈ ਜਿਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਪੰਜਾਬੀ ਮਨੋਰੰਜਨ ਜਗਤ ਦੀ ਮੰਨੀ ਪ੍ਰਮੰਨੀ ਅਦਾਕਾਰਾ ਇਨ੍ਹੀਂ ਦਿਨੀਂ ਲੰਡਨ ਪਹੁੰਚੀ ਹੋਈ ਹੈ। ਉਹ ਆਪਣੇ ਪਤੀ ਦੇ ਨਾਲ ਆਪਣੀ ਛੁੱਟੀਆਂ ਦਾ ਲੁਤਫ਼ ਲੈ ਰਹੀ ਹੈ। ਪਰ ਲੰਡਨ ਦੀ ਠੰਡ ਨਾਲ ਅਦਾਕਾਰਾ ਦਾ ਬੁਰਾ ਹਾਲ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਅਨੀਤਾ ਦੇਵਗਨ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣਾ ਠੰਡ ਦੇ ਨਾਲ ਕੀ ਹਾਲ ਹੋ ਰਿਹਾ ਹੈ ਦਿਖਾਇਆ ਹੈ।