ਅਨੀਤਾ ਦੇਵਗਨ ਨੇ ਸਾਂਝੀ ਕੀਤੀ ਆਪਣੀ ਜਵਾਨੀ ਟਾਈਮ ਦੀ ਪਹਿਲੀ ਤਸਵੀਰ, ਕਰਮਜੀਤ ਅਨਮੋਲ ਨੇ ਕਮੈਂਟ ‘ਚ ਕਿਹਾ ‘ਤੁਸੀਂ ਤਾਂ ਬਲੈਕ ਐਂਡ ਵ੍ਹਾਈਟ ਜ਼ਮਾਨੇ ਦੇ ਹੋ’

ਅਨੀਤਾ ਦੇਵਗਨ (Anita Devgan) ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਆਪਣੇ ਬਹਿਤਰੀਨ ਕੰਮ ਦੇ ਲਈ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਅਵਾਰਡ 2020 ‘ਚ ਫ਼ਿਲਮ ‘ਜੱਦੀ ਸਰਦਾਰ’ ਲਈ ਬੈਸਟ ਸਪੋਟਿੰਗ ਐੱਕਟਰੈੱਸ ਦਾ ਅਵਾਰਡ ਮਿਲਿਆ ਸੀ। ਏਨਾਂ ਦਿਨੀਂ ਅਨੀਤਾ ਦੇਵਗਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਸਕੂਲ ਪੜ੍ਹਦਿਆਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਮਾਂ ਦਾ ਹੱਥ ਫੜ ਕੇ ਪੌੜੀਆਂ ਚੜਣ ‘ਚ ਮਦਦ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ
ਇਸ ਪੁਰਾਣੀ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ ਗਿਆਰਵੀਂ ਕਲਾਸ ਚ ਪੜ੍ਹਦੀ ਸੀ ਤੇ ਇਹ ਪਹਿਲੀ ਤਸਵੀਰ ਜੋ ਉਨ੍ਹਾਂ ਨੇ ਵੱਡੇ ਹੋ ਕਿ ਖਿੱਚਵਾਈ ਸੀ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਵੀ ਜੰਮ ਕੇ ਕਮੈਂਟ ਕਰ ਰਹੇ ਨੇ। ਐਕਟਰ ਕਰਮਜੀਤ ਅਨਮੋਲ ਨੇ ਕਮੈਂਟ ਕਰਕੇ ਕਿਹਾ ਹੈ ਕਿ ਤੁਸੀਂ ਤਾਂ ਬਲੈਕ ਐਂਡ ਵ੍ਹਾਈਟ ਜ਼ਮਾਨੇ ਦੇ ਹੋ’ । ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਇੱਥੇ ਤਾਂ ਬੜੇ ਭੋਲੇ ਲੱਗ ਰਹੇ ਹੋ। ਦ੍ਰਿਸ਼ਟੀ ਗਰੇਵਾਲ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਤੇ ਪ੍ਰਸ਼ੰਸਕਾਂ ਦੀਆਂ ਆਪੋ ਆਪਣੀ ਪ੍ਰਤੀਕਿਰਿਆ ਆ ਰਹੀਆਂ ਨੇ।
ਹੋਰ ਪੜ੍ਹੋ : ਇਸ ਸਰਦਾਰ ਨੌਜਵਾਨ ਦੀ ਵੀਡੀਓ ਛੂਹ ਰਹੀ ਹੈ ਹਰ ਇੱਕ ਦੇ ਦਿਲ ਨੂੰ, 23 ਹਜ਼ਾਰ ਫੁੱਟ ਦੀ ਉੱਚਾਈ 'ਤੇ ਮੁੰਡੇ ਨੇ ਸਜਾਈ ਦਸਤਾਰ !
ਅਨੀਤਾ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ ।ਫ਼ਿਲਮਾਂ ‘ਚ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਕਿਰਦਾਰਾਂ ਨੂੰ ਬਹੁਤ ਹੀ ਬਾਖੂਬੀ ਨਿਭਾਇਆ ਹੈ । ਹਾਲ ਹੀ ਅਨੀਤਾ ਦੇਵਗਨ ਪੁਆੜਾ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।
View this post on Instagram