ਜਦੋਂ ਮਾਧੁਰੀ ਦੀਕਸ਼ਿਤ ਨਾਲ ਇੱਕ ਚਿੱਤਰਕਾਰ ਨੂੰ ਮਿਲਵਾਉਣ ਲਈ ਅਨਿਲ ਕਪੂਰ ਨੇ ਲਈ ਸੀ ਰਿਸ਼ਵਤ, ਜਾਣੋ ਪੂਰਾ ਵਾਕਿਆ

ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ ਦੀਆਂ ਅਦਾਵਾਂ ਦਾ ਹਰ ਕੋਈ ਦੀਵਾਨਾ ਹੈ । ਮਾਧੁਰੀ ਦੀਕਸ਼ਿਤ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ ।ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ ਅਤੇ ਅੱਜ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਜਾਂਦਾ ਹੈ ।ਕਈ ਫ਼ਿਲਮਾਂ 'ਚ ਮਾਧੁਰੀ ਅਤੇ ਅਨਿਲ ਕਪੂਰ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ ।ਉਨ੍ਹਾਂ ਨੇ ਫ਼ਿਲਮਾਂ 'ਚ ਇਹੋ ਜਿਹੇ ਕਿਰਦਾਰ ਨਿਭਾਏ ਨੇ ਕਿ ਉਨ੍ਹਾਂ ਦੀ ਅਦਾਕਾਰੀ ਯਾਦਗਾਰ ਹੋ ਨਿੱਬੜੀ ਹੈ ।
ਹੋਰ ਵੇਖੋ:ਬ੍ਰੇਕਅਪ ਤੋਂ ਬਾਅਦ ਇੱਕਲੀ ਨਹੀਂ ਨੇਹਾ ਕੱਕੜ, ਇਸ ਖਾਸ ਸਖਸ਼ ਨਾਲ ਮਨਾਇਆ ਵੈਲੇਂਨਟਾਈਨ –ਡੇ, ਦੇਖੋ ਵੀਡਿਓ
madhuri dixit
ਹੁਣ ਮੁੜ ਤੋਂ ਮਾਧੁਰੀ ਦੀਕਸ਼ਿਤ ਟੋਟਲ ਧਮਾਲ ਦੇ ਨਾਲ ਬਾਲੀਵੁੱਡ 'ਚ ਧਮਾਲ ਮਚਾਉਣ ਦੇ ਲਈ ਤਿਆਰ ਹਨ।ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਰੋਚਕ ਕਿੱਸਾ । ਅਨਿਲ ਕਪੂਰ ਮੁਤਾਬਕ ਉਨ੍ਹਾਂ ਨੇ ਇੱਕ ਵਾਰ ਮਾਧੁਰੀ ਨੂੰ ਮਿਲਵਾਉਣ ਲਈ ਪ੍ਰਸਿੱਧ ਚਿੱਤਰਕਾਰ ਰਹੇ ਐੱਮ.ਐੱਫ ਹੁਸੈਨ ਤੋਂ ਬਤੌਰ ਰਿਸ਼ਵਤ ਉਨ੍ਹਾਂ ਦੀ ਇੱਕ ਪੇਂਟਿੰਗ ਲਈ ਸੀ ।
ਹੋਰ ਵੇਖੋ:ਜਸਵਿੰਦਰ ਭੱਲਾ ਦਾ ਇਹ ਮਸਤ ਅੰਦਾਜ਼, ਇਸ ਤੋਂ ਪਹਿਲਾਂ ਤੁਸੀਂ ਨਹੀਂ ਵੇਖਿਆ ਹੋਵੇਗਾ, ਵੇਖੋ ਵੀਡਿਓ
madhuri dixit
ਅਨਿਲ ਕਪੂਰ ਨੇ ਕਪਿਲ ਸ਼ਰਮਾ ਦੇ ਸ਼ੋਅ ਦੌਰਾਨ ਇੱਕ ਬੇਹੱਦ ਦਿਲਚਸਪ ਵਾਕਿਆ ਸਾਂਝਾ ਕੀਤਾ "ਉਨ੍ਹਾਂ ਕਿਹਾ ਕਿ ਮੇਰੀ ਪਤਨੀ ਸੁਨੀਤਾ ਨੇ ਇੱਕ ਵਾਰ ਮੈਨੂੰ ਕਿਹਾ ਕਿ ਸਾਡੇ ਘਰ 'ਚ ਐੱਮ.ਐੱਫ ਹੁਸੈਨ ਦੀਆਂ ਤਸਵੀਰਾਂ ਨੂੰ ਛੱਡ ਕੇ ਸਭ ਦੀਆਂ ਤਸਵੀਰਾਂ ਹਨ ।
ਹੋਰ ਵੇਖੋ:ਗਾਇਕਾ ਪ੍ਰਮਿੰਦਰ ਸੰਧੂ ਦੇ ਕਰੀਅਰ ‘ਚ ਇਹ ਸਖਸ਼ ਬਣ ਰਿਹਾ ਸੀ ਵੱਡਾ ਰੋੜਾ, ਜਾਣੋਂ ਪੂਰੀ ਕਹਾਣੀ
madhuri-kapil
ਉਦੋਂ ਅਸੀਂ ਐੱਮ.ਐੱਫ ਹੁਸੈਨ ਦੀਆਂ ਤਸਵੀਰਾਂ ਨਹੀਂ ਖਰੀਦ ਸਕਦੇ,ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਮਾਧੁਰੀ ਦੀਕਸ਼ਿਤ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਮੈਂ ਉਨ੍ਹਾਂ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਇੱਕ ਡੀਲ ਕਰ ਲਈ ।
madhuri anil
ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਮਾਧੁਰੀ ਨਾਲ ਮਿਲਵਾ ਸਕਦਾ ਹਾਂ ਪਰ ਤੁਹਾਨੂੰ ਆਪਣੀ ਬਣਾਈ ਹੋਈ ਇੱਕ ਪੇਟਿੰਗ ਭੇਂਟ ਕਰਨੀ ਪਵੇਗੀ,ਜਿਸ ਤੋਂ ਬਾਅਦ ਉਹ ਸਹਿਮਤ ਹੋ ਗਏ ਅਤੇ ਉਨ੍ਹਾਂ ਨੇ ਇੱਕ ਪੇਂਟਿੰਗ ਮੈਨੂੰ ਭੇਂਟ ਕੀਤੀ ,ਜੋ ਅੱਜ ਤੱਕ ਮੈਂ ਸਾਂਭ ਕੇ ਰੱਖੀ ਹੋਈ ਹੈ । ਇਸ ਸਭ ਦਾ ਸੇਹਰਾ ਮੈਂ ਮਾਧੁਰੀ ਦੀਕਸ਼ਿਤ ਨੂੰ ਦਿੰਦਾ ਹਾਂ।