ਅਨਿਲ ਕਪੂਰ ਦੀ ਧੀ ਰੀਆ ਕਪੂਰ ਨਹੀਂ ਮਨਾਏਗੀ ਕਰਵਾ ਚੌਥ, ਸੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ
Shaminder
October 21st 2021 04:31 PM
ਅਨਿਲ ਕਪੂਰ ਦੀ ਧੀ ਰੀਆ ਕਪੂਰ (Rhea Kapoor ) ਜਿਸ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਨੇ ਬੀਤੇ ਦਿਨੀਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਗੱਲ ਦਾ ਜ਼ਿਕਰ ਕੀਤਾ ਸੀ । ਇਸ ਸਟੋਰੀ ‘ਚ ਉਸ ਨੇ ਲਿਖਿਆ ਸੀ ਕਿ ਕੋਈ ਵੀ ਬ੍ਰੈਂਡਸ ਵਾਲੇ ਕਰਵਾ ਚੌਥ ‘ਚ ਸਹਿਯੋਗ ਦੇ ਲਈ ਉਨ੍ਹਾਂ ਦੇ ਨਾਲ ਸੰਪਰਕ ਨਾ ਕਰਨ । ਰੀਆ ਕਪੂਰ ਨੇ ਇੰਸਟਾਗ੍ਰਾਮ ‘ਤੇ ਇੱਕ ਲੰਮਾ ਨੋਟ ਸਾਂਝਾ ਕਰਦੇ ਹੋਏ ਕਿਹਾ ਕਿ ਤਿਉਹਾਰ ਦੀ ਭਾਵਨਾ ਅਜਿਹੀ ਨਹੀਂ ਹੈ, ਜਿਸ ਨਾਲ ਉਹ ਅਤੇ ਉਸ ਦਾ ਪਤੀ ਕਰਣ ਬੁਲਾਨੀ ਸਹਿਮਤ ਹੋਵੇ ।